ਨਸ਼ੇ ਸਮਾਜਿਕ ਬੁਰਾਈਆਂ ਨੂੰ ਜਨਮ ਦੇ ਰਹੇ ਹਨ – ਗੁਰਬਚਨ ਸਿੰਘ
ਕਪੂਰਥਲਾ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪੁਲਿਸ ਮੁੱਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਜਾ
ਰਹੀ ਹੈ।ਜਿਥੇ ਸਾਡਾ ਦੇਸ਼ ਇਸ ਸਮੇਂ ਕਈ ਸਮਾਜਿਕ ਬੁਰਾਈਆਂ ਨਾਲ ਜੁਝ ਰਿਹਾ ਹੈ, ਉਥੇ ਹੀ ਦੇਸ਼ ਵਿਚ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ, ਜੋ ਕਿ ਇਕ ਬੁਹਤ ਹੀ ਚਿੰਤਾਜਨਕ ਵਾਲੀ ਗੱਲ ਹੈ।ਨਸ਼ੇੜੀਆਂ ਦੀ ਗਿਣਤੀ ਵਿਚ ਵਾਧੇ ਨਾਲ ਲੜਾਈਆਂ, ਚੋਰੀਆਂ, ਲੁੱਟਾਂ-ਖੋਹਾਂ ਕਈ ਹੋਰ ਸਮੱਸਿਆਵਾਂ ਵੱਧ ਰਹੀਆਂ ਹਨ।ਇਹ ਸ਼ਬਦ ਟ੍ਰੈਫਿਕ ਅੇਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਗੁਰਬਚਨ ਸਿੰਘ ਨੇ ਆਈ.ਟੀ.ਸੀ ਕੰਪਨੀ ਵੱਖ-ਵੱਖ ਥਾਵਾਂ ‘ਤੇ ਸੁਨਹਿਰਾ ਕੱਲ ਅਧੀਨ ਚਲਾਏ ਜਾ ਰਹੇ ਟ੍ਰੇਨਿੰਗ ਪ੍ਰਰੋਗਰਾਮ ਵਿੱਚ ਹਾਜ਼ਰ ਸਿੱਖਿਆਰਥੀਆਂ ਨੂੰ ਕਪੂਰਥਲਾ ਵਿਚ ਕਹੇ।ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਆਪਣੇ ਨੂੰ ਤੱਰਕੀ ਕਰ ਰਹੇ ਸਮਝੀ ਜਾਂਦੇ ਹਾਂ।ਅਸੀਂ ਖੁਦ ਨੂੰ ਨਸ਼ੇ ਵਿਚ ਗਰਕ ਕਰੀ ਜਾ ਰਹੇ ਹਾਂ, ਆਪਣੇ ਆਪ ਧੋਖਾ ਕਰੀ ਜਾ ਰਹੇ ਹਾਂ, ਖੁਦ ਦੇ ਦੁਸ਼ਮਣ ਬਣੇ ਬੈਠੇ ਹਾਂ।ਉਨਾਂ ਸਿੱਖਿਆਰਥੀਆਂ ਨੂੰ ਅਪੀਲ ਕੀਤੀ ਕਿ ਅਗਰ ਨਸ਼ਾ ਵੇਚਣ-ਵੰਡਣ ਵਾਲਿਆਂ ਦਾ ਪਤਾ ਲੱਗਦਾ ਹੈ ਤਾਂ ਉਸੇ ਸਮੇਂ ਪੁਲਿਸ ਨੂੰ ਸੂਚਨਾ ਜਰੂਰ ਦਿਓ।
ਇਸ ਸਮੇਂ ਟਰੇਨਿੰਗ ਇੰਚਾਰਜ ਅਮਰਜੀਤ ਸਿੰਘ, ਸਹਾਇਕ ਲਵਪ੍ਰੀਤ ਸਿੰਘ, ਗੁਰਪ੍ਰੀਤ ਕੌਰ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media