ਕਪੂਰਥਲਾ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਸਥਾਨਕ ਮੱਛੀ ਚੌਕ ਤੋਂ ਜਲੌ ਖਾਨਾ ਚੌਕ ਤੱਕ ਜਾਂਦੀ ਸੜਕ ਦੇ
ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।ਬਹੁਤ ਲੰਬੇ ਸਮੇਂ ਬਾਅਦ ਬਣਨ ਜਾ ਰਹੀ ਇਸ ਸੜਕ ਨਾਲ ਬਾਜ਼ਾਰ ਦੇ ਦੁਕਾਨਦਾਰਾਂ, ਗਾਹਕਾਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਰਾਣਾ ਗੁਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਦੇ ਨਿਰਮਾਣ ਲਈ ਉੱਚ ਕੁਆਲਿਟੀ ਦਾ ਮਟੀਰੀਅਲ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਅਤੇ ਇਸ ਨੂੰ ਜੋੜਨ ਵਾਲੀਆਂ ਬਾਕੀ ਸੜਕਾਂ ਵੀ ਪਹਿਲ ਦੇ ਆਧਾਰ ’ਤੇ ਬਹੁਤ ਵਧੀਆ ਢੰਗ ਨਾਲ ਬਣਾਈਆਂ ਗਈਆਂ ਹਨ, ਜਿਨ੍ਹਾਂ ਲਈ ਉੱਚ ਕੁਆਲਿਟੀ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਰਜਿੰਦਰ ਕੌੜਾ, ਅਮਰਜੀਤ ਸਿੰਘ ਸੈਦੋਵਾਲ, ਬਲਾਕ ਸੰਮਤੀ ਦੀ ਚੇਅਰਮੈਨ ਸ੍ਰੀਮਤੀ ਪਿਆਰ ਕੌਰ, ਨਰਿੰਦਰ ਸਿੰਘ ਮਨਸੂ, ਤਰਸੇਮ ਲਾਲ, ਸੁਰਿੰਦਰ ਮੜੀਆ, ਗੁਰਦੀਪ ਸਿੰਘ ਬਿਸ਼ਨਪੁਰ, ਰਵਿੰਦਰ ਕੁਮਾਰ ਕਾਕੂ ਬਹਿਲ, ਸੂਰਜ ਅਗਰਵਾਲ, ਅਸ਼ਵਨੀ ਰਾਜਪੂਤ, ਕਰਨ ਮਹਾਜਨ, ਠਾਕੁਰ ਦਾਸ ਗਿੱਲ, ਰੋਸ਼ਨ ਲਾਲ ਸੱਭਰਵਾਲ, ਹੈਪੀ ਵਰਮਾ, ਅਸ਼ੋਕ ਪਾਸੀ, ਬਲਵਿੰਦਰ ਬਿੱਟੂ, ਵਿਜੇ ਖੰਨਾ, ਨਰਬੀਰ ਬਾਜਵਾ, ਨਰਾਇਣ ਵਸ਼ਿਸ਼ਟ, ਰਮੇਸ਼ ਮਹਿਰਾ, ਦਰਸ਼ਨ ਸਿੰਘ ਚੀਮਾ, ਬਿੰਨੀ ਧੀਰ, ਸੱਤਪਾਲ ਮਹਿਰਾ, ਦੇਸ਼ ਬੇਰੀ, ਭਾਵੁਕ ਸੈਨ, ਮਨਚਾਹਤ ਸਿੰਘ, ਸੰਦੀਪ ਕੁਮਾਰ, ਸੰਨੀ, ਡਾ. ਵਿੱਕੀ ਸ਼ਰਮਾ, ਸੁਭਾਸ਼ ਭਾਰਗਵ, ਸਤਨਾਮ ਸਿੰਘ ਵਾਲੀਆ, ਸੌਰਭ ਭਾਰਗਵ, ਸੋਨੂੰ ਸਰਾਫ਼, ਭੱਪ ਭਸੀਨ, ਬੱਬੂ ਭਸੀਨ, ਸਤੀਸ਼ ਕੁਮਾਰ, ਅਸ਼ਵਨੀ ਪਿੰਕੀ, ਨੰਬਰਦਾਰ ਜਸਪ੍ਰੀਤ ਸਿੰਘ ਵਾਲੀਆ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media