Saturday, March 28, 2026

ਜਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਾਫ ਸਫਾਈ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਡੀ.ਏ.ਸੀ ਦਾ ਕੀਤਾ ਦੋਰਾ

ਗੰਦਗੀ ਫੈਲਾਉਂਣ ਵਾਲੇ ਨੂੰ ਕੀਤਾ ਜਾਵੇਗਾ ਜੂਰਮਾਨਾ – ਡਿਪਟੀ ਕਮਿਸ਼ਨਰ

ਪਠਾਨਕੋਟ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਫ ਸਫਾਈ PPNJ2012201906ਦੀ ਵਿਵੱਸਥਾ ਦੀ ਜਾਂਚ ਕਰਨ ਲਈ ਵਿਸ਼ੇਸ ਦੋਰਾ ਕੀਤਾ ਗਿਆ।ਉਨ੍ਹਾਂ ਨਾਲ ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਦੀਪ ਸਫਰੀ ਜਿਲ੍ਹਾ ਨਾਜਰ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ, ਜਤਿੰਦਰ ਸਰਮਾ ਪੀ.ਏ ਟੂ ਡੀ.ਸੀ ਅਤੇ ਹੋਰ ਵਿਭਾਗੀ ਕਰਮਚਾਰੀ ਵੀ ਹਾਜ਼ਰ ਸਨ।
           ਡਿਪਟੀ ਕਮਿਸ਼ਨਰ ਵਲੋਂ ਸਭ ਤੋਂ ਪਹਿਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ.ਸੀ ਦਫਤਰ ਦੀਆਂ ਸਾਰੀਆਂ ਬਰਾਂਚਾਂ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬੀ ਬਲਾਕ, ਸੀ ਬਲਾਕ, ਡਾਕਖਾਨਾ, ਬੈਂਕ, ਕੰਨਟੀਨ, ਅਸਟਾਮ ਫੋਰਮ ਅਤੇ ਟਾਈਪਿਸਟ, ਫੋਟੋ ਸਟੈਟ ਦੇ ਬੂੱਥਾਂ, ਸੀ ਬਲਾਕ ਦੀ ਪਾਰਕਿੰਗ ਅਤੇ ਪਾਰਕਾਂ, ਬੀ. ਬਲਾਕ ਦੀ ਪਾਰਕਿੰਗ ਅਤੇ ਪਾਰਕਾਂ ਆਦਿ ਦਾ ਨਿਰੀਖਣ ਕੀਤਾ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਲਾਈ ਜਾ ਰਹੀ ਕੰਨਟੀਨ ਚਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਬਣਾਉਣ ਆਦਿ ਵਿੱਚ ਸਾਫ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ, ਉਨ੍ਹਾਂ ਦੀ ਕੰਨਟੀਨ ਨੂੰ ਲਗਦੇ ਕੋਰੀਡੋਰ ਦੀ ਸਫਾਈ ਕਰਵਾਈ ਜਾਵੇ, ਕੋਰੀਡੋਰ ਵਿੱਚ ਰੱਖੇ ਸਮਾਨ ਨੂੰ ਸਟੋਰ ਵਿੱਚ ਸਿਫਟ ਕੀਤਾ ਜਾਵੇ ਅਤੇ ਕੰਨਟੀਨ ਵਿੱਚ ਹਰੇਕ ਖਾਣ-ਪੀਣ ਵਾਲੀ ਵਸਤੂਆਂ ਦੇ ਰੇਟ ਦੀਵਾਰ ਤੇ ਡਿਸਪਲੇ ਕੀਤੇ ਜਾਣ। ਉਨ੍ਹਾ ਅਸ਼ਟਾਮ ਫਰੋਸ਼ਾਂ ਅਤੇ ਟਾਈਪਿਸਟ, ਫੋਟੋ ਸਟੇਟ ਦੇ ਬੂੱਥਾਂ ਆਦਿ ਦਾ ਦੋਰਾ ਕਰਨ ਮਗਰੋਂ ਕਿਹਾ ਕਿ ਸਾਫ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ, ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਵੀ ਵੱਡੇ ਡਸਟਬੀਨ ਲਗਾਏ ਜਾਣਗੇ ਤਾਂ ਜੋ ਗੰਦਗੀ ਜੋ ਜਗ੍ਹਾਂ ਜਗ੍ਹਾਂ ਲਗਾਈ ਗਈ ਹੈ ਉਸ ਨੂੰ ਡਸਟਬੀਨ ਵਿੱਚ ਛੁਟਿਆ ਜਾਵੇ।ਉਨ੍ਹਾਂ ਕਿਹਾ ਕਿ ਇਸ ਦੇ ਬਾਬਜੂਦ ਅਗਰ ਕੋਈ ਵਿਅਕਤੀ ਬਾਹਰ ਗੰਦਗੀ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਮੋਕੇ ਤੇ ਨਿਯਮਾਂ ਅਨੁਸਾਰ ਜੂਰਮਾਨਾ ਕੀਤਾ ਜਾਵੇਗਾ।
          ਡੀ.ਸੀ ਖਹਿਰਾ ਨੇ ਕਿਹਾ ਕਿ ਸ਼ਹਿਰ ਅਤੇ ਜਿਲ੍ਹੇ ਵਿੱਚ ਸਫਾਈ ਵਿਵਸਥਾ ਦਰੂਸਤ ਕਰਨ ਤੋਂ ਪਹਿਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਸਾਫ ਸਫਾਈ ਚਾਹੁੰਦਾ ਹੈ ਅਤੇ ਹਰੇਕ ਵਿਭਾਗ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਇਸ ਕਾਰਜ ਵਿੱਚ ਆਪਣਾ ਪੂਰਨ ਯੋਗਦਾਨ ਪਾਉਣਗੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply