ਐਸ.ਐਮ.ਓ ਥਰੀਏਵਾਲ ਸੰਬੰਧੀ ਸ਼ਿਕਾਇਤ ਮਿਲਣ ਤੇ ਦੌਰਾ
ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਲਾਕਾ ਵਾਸੀਆਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪਬਲਿਕ ਹੈਲਥ ਸੈਂਟਰ ਥਰੀਏਵਾਲ ਦੀ ਅਚਨਚੇਤ ਚੈਕਿੰਗ ਕੀਤੀ ਤੇ ਸਿਹਤ ਕੇਂਦਰ ਵਿੱਚ ਬਹੁਤ ਸਾਰੀਆਂ ਊਨਤਾਈਆਂ ਨੂੰ ਸਾਹਮਣੇ ਲਿਆਂਦਾ।
ਸਿਵਲ ਸਰਜਨ ਸ਼੍ਰੀਮਤੀ ਪ੍ਰਭਜੀਤ ਕੌਰ ਜੌਹਲ ਨਾਲ ਪੀ.ਐਚ.ਸੀ ਥਰੀਏਵਾਲ ਦੀ ਅਚਨਚੇਤ ਚੈਕਿੰਗ ਕਰਨ ਪੁੱਜੇ ਔਜਲਾ ਨੂੰ ਪਤਾ ਲੱਗਾ ਕਿ ਸਿਹਤ ਕੇਂਦਰ ਥਰੀਏਵਾਲ ਵਿਖੇ ਕੰਮ ਕਰਦੇ ਐਸ.ਐਮ.ਓ ਜਿਆਦਾਤਰ ਗੈਰ ਹਾਜ਼ਰ ਰਹਿੰਦੇ ਹਨ ਤੇ ਜਦ ਵੀ ਉਹ ਆਪਣੇ ਕੰਮ ‘ਤੇ ਹਾਜਰ ਹੁੰਦੇ ਹਨ ਤੇ ਉਹ ਆਪਣੇ ਹਾਜ਼ਰੀ ਰਜਿਸਟਰ ਤੇ ਲੱਗੇ ਪ੍ਰਸ਼ਨ ਚਿੰਨਾਂ ਜਾਂ ਗੈਰ ਹਾਜ਼ਰੀ ਦੇ ਚਿੰਨਾਂ ਨੂੰ ਰੱਦ ਕਰਦਿਆਂ ਮੁੜ ਆਪਣੀ ਹਾਜ਼ਰੀ ਲਗਾਉਂਦੇ ਹਨ।
ਔਜਲਾ ਨੇ ਮੌਕੇ ਤੇ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਇਸ ਸੰਬੰਧੀ ਰਿਪੋਰਟ ਦੇਂਦਿਆਂ ਕਿਹਾ ਕਿ ਸਰਕਾਰ ਵਲੋਂ ਆਮ ਜਨਤਾ ਲਈ ਤਾਇਨਾਤ ਕੀਤੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਅਣਗਹਿਲੀ ਲਈ ਬਖਸ਼ਿਆ ਨਹੀ ਜਾਵੇਗਾ।ਉਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੌਰਾਨ ਸਰਕਾਰੀ ਖਜਾਨੇ ਨੂੰ ਖੋਰਾ ਲਗਾਉਣ ਤੇ ਪੰਜਾਬ ਸਰਕਾਰ ਦੀ ਦਿੱਖ ਖਰਾਬ ਕਰਨ ਵਾਲੇ ਲੋਕ ਆਪਣੀ ਜ਼ਮੀਰ ਦੀ ਅਵਾਜ ਨੂੰ ਸੁਣ ਲੈਣ ਨਹੀ ਤਾਂ ਆਮ ਜਨਤਾ ਲਈ ਤਾਇਨਾਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਸਖਤ ਸਜ਼ਾ ਦਿੱਤੀ ਜਾਵੇਗੀ।ਇਸ ਮੌਕੇ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਅਕਾਸ਼ਦੀਪ ਸਿੰਘ ਮਜੀਠਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਤੇ ਇਲਾਕਾ ਵਾਸੀ ਹਾਜਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media