ਕਪੂਰਥਲਾ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੀ ਰਹਿਨੁਮਾਈ ਹੇਠ ਪਿਛਲੇ ਦਿਨ੍ਹੀਂ ਆਯੂਸ਼ਮਾਨ ਭਾਰਤ ਸਰਬਤ
ਬੀਮਾ ਯੋਜਨਾ ਤਹਿਤ ਜਿਲੇ ਦੇ ਆਰੋਗਿਆ ਮਿੱਤਰਾ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਵੀ ਨਾਲ ਸਨ।ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਆਰੋਗਿਆ ਮਿੱਤਰਾ ਨੂੰ ਨਿਰਦੇਸ਼ ਦਿੱਤੇ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਪਹੰੁਚਾਇਆ ਜਾਏ।ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਕੇਂਦਰ ਵਿੱਚ ਆਉਣ ਵਾਲੇ ਹਰ ਇਨਡੋਰ ਮਰੀਜ਼ ਦੀਆਂ ਆਯੂਸ਼ਮਾਨ ਭਾਰਤ ਸਰਬਤ ਬੀਮਾ ਯੋਜਨਾ ਤਹਿਤ ਸਕਰੀਨਿੰਗ ਕੀਤੀ ਜਾਏ ਤੇ ਉਸ ਨੂੰ ਇਸ ਸਕੀਮ ਦਾ ਬਣਦਾ ਲਾਭ ਦਿੱਤਾ ਜਾਏ।ਡਾ. ਜਸਮੀਤ ਕੌਰ ਬਾਵਾ ਨੇ ਆਰੋਗਿਆ ਮਿੱਤਰਾ ਨੂੰ ਕੰਮ ਦੌਰਾਨ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media