Thursday, February 26, 2026

ਮਿਸ਼ਨ ਤੰਦਰੁਸਤ ਜਾਗਰੂਕਤਾ ਮੁਹਿੰੰਮ ਨਾਲ ਜਿਲਾ ਪਠਾਨਕੋਟ ‘ਚ ਡੇਢ ਕਰੋੜ ਦੀ ਡਾਇਆ ਤੇ ਯੂਰੀਆ ਖਾਦ ਦੀ ਖੱਪਤ ਘਟੀ – ਡੀ.ਸੀ

2019 ਲਗਾਤਾਰ ਚੌਥੀ ਵਾਰ ਜਿਲਾ ਪਠਾਨਕੋਟ ਉਤਰੀ ਭਾਰਤ ਦਾ ਸਭ ਤੋਂ ਘੱਟ ਪ੍ਰਦੂਸ਼ਿਤ ਜਿਲਾ ਬਣਿਆ

ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2019 ਦੌਰਾਨ ਕੀਤੀਆਂ ਖੇਤੀ ਪਸਾਰ ਗਤੀਵਿਧੀਆਂ Gurpreet Khehra DCਨਾਲ ਜਿਥੇ ਜ਼ਿਲੇ ਦੇ ਕਿਸਾਨਾਂ ਅੰਦਰ ਨਵੀਆਂ ਆਸਾਂ ਵਿਚ ਵਾਧਾ ਹੋਇਆ ਹੈ,ਉਥੇ ਇਹ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਪ੍ਰਾਪਤ ਕੀਤੀਆਂ ਮਾਣਮੱਤੀ ਪ੍ਰਾਪਤੀਆਂ ਕਾਰਨ ਕਈ ਪੱਖਾਂ ਤੋਂ ਯਾਦਗਾਰੀ ਰਹੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਦਾ ਕੁੱਲ 47653 ਹੈਕਟੇਅਰ ਵਾਹੀਯੋਗ ਰਕਬਾ ਹੈ।ਜਿਸ ਵਿਚੋਂ 25188 ਹੈਕਟੇਅਰ ਸਿੰਚਿਤ ਅਤੇ 20777 ਹੈਟੇਅਰ ਰਕਬਾ ਬਾਰਾਨੀ ਹੈ।ਉਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਦੀਆਂ ਭੁਗੋਲਿਕ ਪ੍ਰਸਥਿਤੀਆਂ ਬਹੁਭਾਂਤੀ ਹੋਣ ਕਾਰਨ ਕਿਸਾਨਾਂ ਦੀਆਂ ਸਮਸਿਆਵਾਂ ਜਿਵੇਂ ਬਾਰਾਨੀ ਖੇਤੀ ਦੀ ਅਨਿਸ਼ਤਤਾ, ਜੰਗਲੀ ਜਾਨਵਰਾਂ ਤੋਂ ਫਸਲਾਂ ਨੂੰ ਖਤਰਾ, ਖੇਤੀ ਜਿਨਸਾਂ ਦਾ ਸੁਚੱਜਾ ਮੰਡੀਕਰਨ ਨਾਂ ਹੋਣਾ, ਮੱਕੀ ਦੀ ਫਸਲ ਨੂੰ ਬਿਮਾਰੀਆਂ ਦਾ ਵਧੇਰੇ ਲੱਗਣਾ, ਸਬਜ਼ੀਆਂ ਹੇਠ ਘੱਟ ਰਕਬਾ, ਕਣਕ ਅਤੇ ਝੋਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਦਾ ਘੱਟ ਹੋਣਾ ਆਦਿ ਵੀ ਬਹੁਭਾਂਤੀ ਹਨ, ਜੋ ਕਿਸਾਨਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਿਖਲਾਈ ਕੈਂਪਾਂ, ਸ਼ੋਸ਼ਲ, ਪ੍ਰਿੰਟ ਅਤੇ ਬਿਜਲਈ ਸੰਚਾਰ ਸਾਧਨਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਲ ਪੈਦਾ ਹੁੰਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕੀਤੇ ਉਪਰਾਲਿਆਂ ਸਦਕਾ ਚੌਥੀ ਵਾਰ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨਾ ਸਾੜਣ ਕਾਰਨ ਪ੍ਰਦੂਸ਼ਣ ਨਾਮਾਤਰ ਰਿਹਾ ਹੈ, ਜਿਸ ਦੀ ਪੁਸ਼ਟੀ ਅਮਰੀਕਾ ਦੀ ਨਾਸਾ ਏਜੰਸੀ ਵਲੋਂ ਜਾਰੀ ਕੀਤੀ ਤਸਵੀਰ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਜਾਰੀ ਅੰਕੜਿਆਂ ਤੋਂ ਵੀ ਹੁੰਦੀ ਹੈ।Hartaran Pal Sਉਨਾਂ ਕਿਹਾ ਕਿ ਜ਼ਿਲੇ ਅੰਦਰ 2 ਅੱਗ ਲੱਗਣ ਦੇ ਵਾਕਿਆ ਸੈਟੇਲਾਈਟ ਰਾਹੀਂ ਰਿਪੋਰਟ ਹੋਏ ਹਨ ਜੋ ਕਿ 2016 ਦੌਰਾਨ 28 ਸਨ।ਉਨਾਂ ਦੱਸਿਆ ਕਿ ਜ਼ਿਲੇ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸੰਭਾਲ ਸਕੀਮ ਤਹਿਤ 2 ਜ਼ਿਲਾ ਪੱਧਰ, 4 ਬਲਾਕ ਪੱਧਰ ਅਤੇ 310 ਪਿੰਡ ਪੱਧਰ ‘ਤੇ ਕਿਸਾਨ ਜਾਗਰੁਕਤਾ ਕੈਂਪ ਲਗਾਏ ਗਏ।ਉਨਾਂ ਕਿਹਾ ਕਿ ਜ਼ਿਲੇ ਦੇ ਕਿਸਾਨਾਂ ਨੇ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਦਿਆਂ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਜਾਏ ਗੁੱਜਰ ਭਾਈਚਾਰੇ ਨੂੰ ਔਸਤਨ 4200/- ਰੁਪਏ ਪ੍ਰਤੀ ਹੈਕਟੇਅਰ ਪਰਾਲੀ ਵੇਚ ਕੇ ਜ਼ਿਲਾ ਪਠਾਨਕੋਟ ਨੂੰ ਪ੍ਰਦੂਸ਼ਣ ਰਹਿਤ ਕਰਨ ਵਿਚ ਮਦਦ ਕੀਤੀ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲੇ ਅੰਦਰ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ 80% ਸਬਸਿਡੀ ਦੇ ਕੇ ਹੈਪੀਸੀਡਰ, ਉਲਟਾਵੀਆਂ ਹੱਲਾਂ ਅਤੇ ਚੌਪਰ ਕਮ ਸ਼ਰੈਡਰ ਦੇ ਕੇ 9 ਖੇਤੀ ਮਸ਼ੀਨਰੀ ਬੈਂਕ ਸਥਾਪਤ ਕੀਤੇ।ਉਨਾਂ ਕਿਹਾ ਕਿ ਜ਼ਿਲੇ ਅੰਦਰ ਇਸ ਵਾਰ ਪੀ ਏ ਯੂ ਹੈਪੀਸੀਡਰ ਨਾਲ ਤਕਰੀਬਨ 90 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਹਟਾਏ ਬਗੈਰ ਕਣਕ ਦੀ ਬਿਜਾਈ ਕੀਤੀ ਗਈ ਹੈ ਜਿਸ ਤੋਂ ਕਿਸਾਨ ਪੂਰੀ ਤਰਾਂ ਸੰਤੁਸ਼ਟ ਹਨ।ਸਾਉਣੀ 2019 ਦੌਰਾਨ ਕੀਟਨਾਸ਼ਕਾਂ ਦੀ ਖਪਤ ਵਿਚ 19% ਗਿਰਾਵਟ ਦਰਜ ਕੀਤੀ ਗਈ।ਉਨਾਂ ਦਸਿਆ ਕਿ ਸਾਉਣੀ 2019 ਦੌਰਾਨ ਚਲਾਈ ਜਾਗਰੁਕਤਾ ਮੁਹਿੰਮ ਕਾਰਨ ਤਕਰੀਬਨ ਡੇਢ ਕਰੋੜ ਦੀ ਡਾਇਆ ਅਤੇ ਯੂਰੀਆ ਦੀ ਖਪਤ ਘੱਟ ਕਰਨ ਵਿੱਚ ਮਦਦ ਮਿਲੀ।
ਡਾ. ਹਰਤਰਨਪਾਲ ਸਿੰਘ ਨੇ ਦੱਸਿਆ ਕਿ ਸਾਉਣੀ 2019 ਦੌਰਾਨ ਝੋਨੇ ਹੇਠੋਂ 2020 ਹੈਕਟੇਅਰ ਰਕਬਾ ਕੱਢ ਕੇ ਮੱਕੀ ਹੇਠ ਕੁੱਲ 10750 ਹੈਕਟੇਅਰ ਰਕਬਾ ਕੀਤਾ ਗਿਆ, ਜੋ ਪਿਛਲੇ ਸਾਲ 8700 ਹੈਕਟੇਅਰ ਸੀ।ਉਨਾਂ ਦੱਸਿਆ ਕਿ ਇਸ ਸਾਲ ਮੱਕੀ ਦਾ ਭਾਅ 2000 ਤੋਂ 2400 ਪ੍ਰਤੀ ਕੁਇੰਟਲ ਰਹਿਣ ਕਾਰਨ ਕਿਸਾਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਵਿੱਤੀ ਲਾਭ ਹੋਇਆ।ਉਨਾਂ ਦੱਸਿਆ ਕਿ ਜ਼ਿਲੇ ਅੰਦਰ ਪਹਿਲੀ ਵਾਰ ਦੋ ਮੱਕੀ ਦੀ ਗਹਾਈ ਪਰਦਿਆਂ ਸਮੇਤ ਕਰਨ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ‘ਤੇ ਉਪਲਬਧ ਕਰਵਾਈਆਂ ਗਈਆਂ ਹਨ।ਉਨਾਂ ਦੱਸਿਆ ਕਿ ਕੇਂਦਰੀ ਪ੍ਰਯੋਜਿਤ ਸਕੀਮ ਸਬਮਿਸ਼ਨ ਆਨ ਐਗਰੀਕਲਚਰ ਮਸ਼ੀਨਰੀ ਤਹਿਤ ਖੇਤੀ ਸੰਦ 40-50% ਸਬਸਿਡੀ ਤੇ ਦੇਣ ਲਈ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਜਿਸ ਤਹਿਤ ਕਿਸਾਨ ਸਮੂਹਾਂ ਵਿੱਚ ਅਤੇ ਇਕੱਲੇ ਤੌਰ ‘ਤੇ ਲੈਣ ਲਈ 10 ਜਨਵਰੀ 2020 ਤੱਕ ਅਰਜ਼ੀਆ ਦੇ ਸਕਦੇ ਹਨ।ਉਨਾਂ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਬੀਜਾਂ ਦੇ 94, ਖਾਦਾਂ ਦੇ 40 ਅਤੇ ਕੀਟਨਾਸ਼ਕਾਂ ਦੇ 30 ਨਮੂਨੇ ਭਰੇ ਗਏ ਹਨ ਜਿੰਨਾਂ ਵਿਚੋਂ ਇਕ ਕੀਟਨਾਸ਼ਕ ਅਤੇ ਤਿੰਨ ਬੀਜਾਂ ਦੇ ਨਮੂਨੇ ਘੱਟ ਮਿਆਰੀ ਪਾਏ ਗਏ ਹਨ।
dr-amrik-s-pktਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਕਿਸਾਨਾਂ ਨੂੰ ਫਸਲਾਂ ਵਿਚ ਸੰਤੁਲਿਤ ਖਾਦਾਂ ਅਤੇ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਾਉਣੀ 2019 ਦੌਰਾਨ ਪਿੰਡ ਬੈਹਲਾਦਪੁਰ ਵਿਚ 20 ਕਿਸਾਨਾਂ ਦੇ ਖੇਤਾਂ ਵਿਚ ਭੌਂ ਵਿਗਿਆਨ ਵਿਭਾਗ ਪੀ.ਏ.ਯੂ ਲੁਧਿਆਣਾ ਦੇ ਸਹਿਯੋਗ ਨਾਲ ਰੰਗਦਾਰ ਪੱਤਾ ਚਾਰਟ ਵਰਤਦਿਆਂ ਝੋਨੇ ਦੀ ਫਸਲ ਵਿੱਚ ਯੂਰੀਆ ਦੀ ਖਪਤ ਵਿਚ 15-20 ਫੀਸਦੀ ਯੂਰੀਆ ਦੀ ਖਪਤ ਘੱਟ ਕੀਤੀ ਗਈ।ਜ਼ਿਲੇ ਅੰਦਰ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਪਠਾਨਕੋਟ ਅੰਦਰ ਹਫਤੇ ‘ਚ ਦੋ ਦਿਨ ਕਿਸਾਨ ਬਾਜ਼ਾਰ ਸ਼ੁਰੂ ਕੀਤਾ ਗਿਆ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply