ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਰੈਂਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਦੇ ਲਾਇਬ੍ਰੇਰੀ ਅਟੈਂਡੈਂਟ ਨਿੱਕਾ ਰਾਮ ਨੂੰ
ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ।ਪ੍ਰਿੰਸੀਪਲ ਨੀਰਾ ਸ਼ਰਮਾ ਨੇ ਨਿੱਕਾ ਰਾਮ ਵਲੋਂ ਸਕੂਲ ਵਿੱਚ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ‘ਚ ਤੰਦਰੁਸਤੀ ਦੀਆਂ ਸ਼ਭਕਾਮਨਾਂਵਾਂ ਦਿੱਤੀਆਂ।ਵਿਦਾਇਗੀ ਪਾਰਟੀ ਸਮੇਂ ਹਾਜ਼ਰ ਡੀ.ਏ.ਵੀ ਰੈਡ ਕਰਾਸ ਸਕੂਲ ਪ੍ਰਿੰਸੀਪਲ ਮੈਡਮ ਅੰਜ਼ਨਾ ਲੂਥਰਾ, ਮੈਡਮ ਅਨੁਰਾਧਾ, ਮੈਡਮ ਸੁਮਨ, ਤਿਲਕ ਰਾਜ, ਜਗਦੀਪ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਨੇ ਵੀ ਨਿੱਕਾ ਰਾਮ ਨੂੰ ਸੇਵਾ ਮੁਕਤੀ ‘ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਨਿੱਕਾ ਰਾਮ ਦੀ ਧਰਮ ਪਤਨੀ ਅਤੇ ਬੇਟਾ ਵੀ ਮੌਜੂਦ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media