ਚੰਡੀਗੜ, 8 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਇਕ ਟੇਬਲ ਕੈਲੰਡਰ ਰਿਲੀਜ਼ ਕੀਤਾ।ਸਾਲ 2020 ਦੇ ਇਸ ਟੇਬਲ ਕੈਲੰਡਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਵਲੋਂ ਤਿਆਰ ਕੀਤਾ ਗਿਆ ਹੈ। ਟੇਬਲ ਕੈਲੰਡਰ ਵਿਚ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀਆਂ ਖੂਬਸੂਰਤ ਵੱਖ-ਵੱਖ ਤਸਵੀਰਾਂ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਰਚਿਤ ਬਾਣੀ ਦੀਆਂ ਤੁਕਾਂ ਨੂੰ ਸ਼ਾਮਲ ਕੀਤਾ ਗਿਆ ਹੈ।ਫੋਟੋਗ੍ਰਾਫੀ ਅਤੇ ਕੈਲੰਡਰ ਦਾ ਸੰਕਲਪ ਹਰਪ੍ਰੀਤ ਸੰਧੂ ਦਾ ਹੈ।
ਰਾਣਾ ਕੇ.ਪੀ ਸਿੰਘ ਨੇ ਹਰਪ੍ਰੀਤ ਸੰਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਧੂ ਦੇ ਇਸ ਸਿਰਜਨਾਤਮਕ ਸੰਕਲਪ ਅਤੇ ਫੋਟੋਗ੍ਰਾਫੀ ਦੀ ਪ੍ਰਸੰਸਾ ਕਰਨੀ ਬਣਨੀ ਹੈ।ਉਨਾਂ ਕਿਹਾ ਕਿ ਇਹ ਟੇਬਲ ਕੈਲੰਡਰ ਇਕ ਇਤਿਹਾਸਕ ਦਸਤਾਵੇਜ ਵਜੋਂ ਸਾਂਭਣਯੋਗ ਹੈ, ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸਿਖਿਆਵਾਂ ਪ੍ਰਤੀ ਸਮਰਪਿਤ ਹੈ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media