ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰੰਘ) – ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੀ.ਜੀ.ਆਈ ਵਾਂਗ
ਅੰਮਿ੍ਤਸਰ ਮੈਡੀਕਲ ਕਾਲਜ ਨੂੰ ਖੁਦਮੁਖਤਿਆਰੀ ਸੰਸਥਾ ਬਣਾਇਆ ਜਾਵੇਗਾ ਤਾਂ ਜੋ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵੀ ਪ੍ਰਾਈਵੇਟ ਹਸਪਤਾਲਾਂ ਨਾਲੋ ਵਧੀਆ ਸੇਵਾਵਾਂ ਮੁਹੱਈਆ ਕਰਵਾਈਆ ਜਾ ਸਕਣ।ਉਨਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਉਚ ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਡੀ.ਕੇ ਤਿਵਾੜੀ ਸਕੱਤਰ ਮੈਡੀਕਲ ਸਿੱਖਿਆ, ਡਾ: ਕੇ.ਕੇ ਤਲਵਾੜ ਸਲਾਹਕਾਰ ਮੁੱਖ ਮੰਤਰੀ ਪੰਜਾਬ, ਡਾ: ਸੁਜਾਤਾ ਸ਼ਰਮਾ ਪਿ੍ਰੰਸੀਪਲ ਮੈਡੀਕਲ ਕਾਲਜ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ, ਡਾ: ਪ੍ਰਭਦੀਪ ਕੌਰ ਸਿਵਲ ਸਰਜਨ, ਸਲਾਹਕਾਰ ਕਮੇਟੀ ਦੇ ਡਾ: ਵੀ ਪੀ ਲਖਨਪਾਲ, ਡਾ: ਸੰਤੋਖ ਸਿੰਘ, ਅਵਿਨਾਸ਼ ਮਹਿਦਰੂ, ਡਾ: ਹਰਦਾਸ ਸਿੰਘ, ਡਾ: ਬੀ.ਐਲ ਗੋਇਲ, ਡਾ: ਰਵੀ ਸੈਣੀ, ਵਕੀਲ ਕੰਵਰ ਰਜਿੰਦਰ ਸਿੰਘ, ਡਾ: ਜੇ.ਐਸ ਕੁਲਾਰ ਮੈਡੀਕਲ ਸੁਪਰਡੈੈਂਟ, ਐਕਸੀਅਨ ਇੰਦਰਜੀਤ ਸਿੰਘ, ਐਸ.ਡੀ.ਓ ਵਿਸ਼ਵਜੀਤ, ਐਸ.ਈ.ਵਾਟਰ ਸਪਲਾਈ ਤੇ ਸੈਨੀਟੇਸ਼ਨ ਯਾਦਵਿੰਦਰ ਸਿੰਘ, ਐਕਸੀਅਨ ਚਰਨਦੀਪ ਸਿੰਘ ਤੋ ਇਲਾਵਾ ਮੈਡੀਕਲ ਕਾਲਜ ਦੇ ਵਿਭਾਗਾਂ ਦੇ ਸਾਰੇ ਮੁਖੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਵਿੱਤੀ ਪਾਵਰਾਂ ਲਈ ਕਾਲਜ ਵਿਚ ਇਕ ਕਮੇਟੀ ਬਣਾਈ ਜਾਵੇਗੀ ਜੋ ਆਪਣੇ ਪੱਧਰ ਤੇ ਹੀ ਮੈਡੀਕਲ ਸਾਜੋ ਸਮਾਨ ਦੀ ਖਰੀਦ ਕਰ ਸਕੇ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ।ਉਨਾਂ ਮੀਟਿੰਗ ਦੌਰਾਨ ਕਾਲਜ ਪ੍ਰਿੰਸੀਪਲ ਕੋਲੋਂ ਕਾਲਜ ਦੀਆਂ ਮੁਸ਼ਕਲਾਂ ਸਣੀਆਂ ਅਤੇ ਕਿਹਾ ਕਿ ਸਾਰੀਆਂ ਮੁਸ਼ਕਲਾਂ ਦਾ ਹੱਲ ਇਕ ਹਫਤੇ ਵਿਚ ਕਰ ਦਿੱਤਾ ਜਾਵੇਗਾ।ਮੈਡੀਕਲ ਕਾਲਜ ਵਲੋ ਬਣਾਈ ਗਈ ਸਲਾਹਕਾਰ ਕਮੇਟੀ ਦੇ ਮੈਬਰਾਂ ਵਲੋ ਕੁੱਝ ਸੁਝਾਅ ਪੇਸ਼ ਕੀਤੇ ਗਏ, ਜਿਸ ‘ਤੇ ਸੋਨੀ ਨੇ ਕਿਹਾ ਕਿ ਤੁਹਾਡੇ ਵਲੋਂ ਦਿੱਤੇ ਗਏ ਸੁਝਾਓ ਤੇ ਪੂਰਾ ਅਮਲ ਕੀਤਾ ਜਾਵੇਗਾ।ਸੋਨੀ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਸਲਾਹਕਾਰ ਕਮੇਟੀ ਵਿਚ ਮੈਡੀਕਲ ਕਾਲਜ ਦੇ ਪੁਰਾਣੇ ਡਾਕਟਰ ਵੀ ਹਨ ਅਤੇ ਇੰਨਾਂ੍ਹ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ।ਸੋਨੀ ਨੇ ਕਿਹਾ ਕਿ ਸਲਾਹਕਾਰ ਕਮੇਟੀ ਵਿਚ ਕਾਨੂੰਨੀ ਮਾਹਿਰ ਵੀ ਸ਼ਾਮਲ ਹਨ ਅਤੇ ਇੰਨਾਂ੍ਹ ਕੋਲੋ ਵੀ ਕਾਲਜ ਨੂੰ ਪੇਸ਼ ਆਉੁਦੀਆਂ ਕਾਨੂੰਨੀ ਅੜਚਨਾਂ ਸਬੰਧੀ ਸਲਾਹ ਮਸ਼ਵਰਾ ਲਿਆ ਜਾਵੇ।ਸੋਨੀ ਵਲੋ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਹਦਾਇਤ ਕੀਤੀ ਗਈ ਕਿ ਹਰ 15 ਦਿਨਾਂ ਬਾਅਦ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਜਾਵੇ।
ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਸਭ ਤਂੋ ਪੁਰਾਣਾ ਕਾਲਜ ਹੈ ਅਤੇ ਦੇਸ਼ ਦੇ ਵੱਡੇ-ਵੱਡੇ ਡਾਕਟਰ ਇਸ ਕਾਲਜ ਦੀ ਦੇਣ ਹਨ।ਉਨਾਂ ਕਿਹਾ ਕਿ ਇਸ ਕਾਲਜ ਦਾ ਮੁਕੰਮਲ ਵਿਕਾਸ ਕਰਕੇ ਇਸ ਦਾ ਨਾਂ ਮੁੜ ਰੌਸ਼ਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਦੀ ਪੂਰੀ ਕੋਸ਼ਿਸ ਹੈ ਕਿ ਸਿੱਖਿਆ ਅਤੇ ਸਿਹਤ ਵਿਚ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਅਤੇ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾ ਨੂੰ ਸਹੀ ਇਲਾਜ ਮਿਲੇ।ਉਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਵਿਕਸਤ ਕਰੀਏ ਅਤੇ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦੇਣ।ਉਨਾਂ੍ਹ ਮੈਡੀਕਲ ਸੁਪਰਡੰਟ ਨੂੰ ਵੀ ਹਦਾਇਤ ਕੀਤੀ ਕਿ ਵਾਰਡਾਂ ਦੀ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ।ਸੋਨੀ ਨੇ ਇਸ ਮੌਕੇ ਕਾਰਜਕਾਰੀ ਇੰਜੀਨਿਅਰ ਨੂੰ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਂਦੀ ਜਾਵੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media