Thursday, February 26, 2026

31ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ 2020- ਫ੍ਰੀ ਵਾਹਨ ਪ੍ਰਦੂਸ਼ਣ ਚੈਕਅੱਪ ਕੈਂਪ ਲੱਗਾ

ਕਪੂਰਥਲਾ, 14 ਜਨਵਰੀ (ਪੰਜਾਬ ਪੋਸਟ ਬਿਊਰੋ) – ਆਪਣੀ ਮਨ ਮਰਜੀ ਨਾਲ ਸੜਕ ‘ਤੇ ਗੱਡੀ ਚਲਾਉਣਾ ਹਾਦਸਿਆਂ ਨੂੰ ਸਦਾ ਦੇਣਾ ਹੈ।ਟੈ੍ਰਫਿਕ ਦੀ ਪਾਲਣਾ PPNJ14010202003ਕਰਕੇ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀ ਹਨ।ਫ੍ਰੀ ਵਾਹਨ ਪ੍ਰਦੂਸ਼ਣ ਕੈਂਪ ਧਰਮ ਪ੍ਰਦੂਸ਼ਣ ਸੈਂਟਰ ਵਿੱਚ ਹਰਿੰਦਰ ਸਿੰਘ ਗਿੱਲ ਡੀ.ਐਸ.ਪੀ ਕਪੂਰਥਲਾ ਨੇ ਕਿਹਾ ਕਿ ਭਾਰਤ ਵਿੱਚ ਸਭ ਤੋ ਵੱਧ ਮੌਤਾਂ ਡਰਾਇਵਰ ਦੀ ਗਲਤੀ ਕਾਰਨ ਹੀ ਹੁੰਦੀਆਂ ਹਨ।ਜਿਹਨਾਂ ਵਿਅਕਤੀਆਂ ਨੇ ਸੀਟ ਬੈਲਟ ਦਾ ਇਸਤੇਮਾਲ ਨਹੀਂ ਕੀਤਾ ਹੁੰਦਾ ਮੌਤ ਦਾ ਸ਼ਿਕਾਰ ਬਣਦੇ ਹਨ।ਟੈ੍ਰਫਿਕ ਇੰਜਾਰਜ ਇੰਸਪੈਕਟਰ ਦੀਪਕ ਸਰਮਾ ਨੇ ਕਿ ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ।ਸਬ-ਇੰਸਪੈਕਟਰ ਦਰਸਨ ਸਿੰਘ ਨੇ ਕਿਹਾ ਕੇ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਚਲਾਉਣ ਨਾਲ 80% ਸੜਕ ਦੁਰਘਟਨਾ ਵਿੱਚ ਮੌਤ ਹੁੰਦੀ ਹੈ, ਨਸ਼ੇ ਦੀ ਵਰਤੋਂ ਕਰਕੇ ਵਾਹਨ ਚਲਾਉਣਾ, ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋ ਕਰਨਾ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ।ਇਸ ਮੌਕੇ ਏ.ਐਸ.ਆਈ ਗੁਰਬਚਨ ਸਿੰਘ ਸਟੇਟ ਐਵਾਰਡੀ, ਏ.ਅੇਸ.ਆਈ ਦਿਲਬਾਗ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਲਾਡੀ ਹਾਜਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply