Saturday, April 18, 2026

ਗੁਰੂ ਕਲਗੀਧਰ ਸਕੂਲ ਵਿਖੇ ਲੋਹੜੀ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਕਲਗੀਧਰ ਪਬਲਿਕ ਸਕੂਲ ਦਾਲਮ ਵਿਖੇ ਡਾਇਰੈਕਟਰ ਤੇਜਬੀਰ ਸਿੰਘ ਦੀ ਅਗਵਾਈ ਤੇ ਪ੍ਰਿੰਸੀਪਲ PPNJ64010202008ਹਰਜਿੰਦਰ ਕੌਰ ਦੀ ਦੇਖ-ਰੇਖ ਹੇਠ ਭੁੱਗਾ ਬਾਲ ਕੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ।ਵਿਦਿਆਰਥੀਆਂ ਨੇ ਲੋੋਹੜੀ ਤੇ ਪੰਜਾਬੀ ਸਭਿਆਚਾਰ ਗੀਤਾਂ ਦਾ ਪੋ੍ਰਗਰਾਮ ਪੇਸ਼ ਕੀਤਾ।ਡਾਇਰੈਕਟਰ ਤੇਜਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ।ਉਨਾਂ ਕਿਹਾ ਕਿ ਲੋਹਵੀ ਦਾ ਤਿਓਹਾਰ ਪੰਜਾਬੀ ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਤੋਂ ਪਰੇ ਹੱਟ ਪੱਛਮੀ ਸਭਿਆਚਾਰ ਦੀ ਭੇਂਟ ਚੱੜ ਗਿਆ ਹੈ।ਪ੍ਰਿੰਸੀਪਲ ਸੁਕਲਾ ਸ਼ਰਮਾ ਨੇ ਵਿਦਿਆਰਥੀਆ ਨੂੰ ਚਾਈਨਾ ਡੌਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਵਿਦਿਆਰਥੀਆਂ ਨੂੰ ਮੂੰਗਫਲੀ ਤੇ ਰਿਓੜੀਆਂ ਦੀ ਲੋਹੜੀ ਵੰਡੀ ਗਈ।
ਇਸ ਮੋਕੇ ਮੈਡਮ ਗੁਲਸ਼ਨ ਅਰੋੜਾ, ਹਰਕੰਵਲਪਾਲ ਕੌਰ, ਬਲਜੀਤ ਕੌਰ, ਕੁਲਵਿੰਦਰ ਕੌਰ, ਅਮਨਜੀਤ ਕੌਰ, ਸਾਗਰਜੀਤ ਸਿੰਘ ਆਦਿ ਹਾਜਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply