Thursday, February 26, 2026

ਕੋਟਲਾ ਸਮਸ਼ਪੁਰ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ ਦੂਜਾ ਸਲਾਨਾ ਬੋਨਸ ਵੰਡ ਸਮਾਰੋਹ ਕਰਵਾਇਆ

ਸਮਰਾਲਾ, 13 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਕੋਟਲਾ ਸਮਸ਼ਪੁਰ ਵਿਖੇ ਦੀ ਕੋਟਲਾ ਸਮਸ਼ਪੁਰ ਦੁੱਧ ਉਤਪਾਦਕ ਸਹਿਕਾਰੀ PPNJ64010202009ਸਭਾ ਕੋਟਲਾ ਸਮਸ਼ਪੁਰ ਵਲੋਂ ਆਪਣਾ ਸਲਾਨਾ ਦੂਜਾ ਬੋਨਸ ਵੰਡ ਸਮਾਰੋਹ ਪਿੰਡ ਦੀ ਧਰਮਸ਼ਾਲਾ ਦੇ ਅਹਾਤੇ ਵਿਖੇ ਕਰਵਾਇਆ ਗਿਆ।ਇਸ ਮੁਨਾਫਾ ਵੰਡ ਸਮਾਰੋਹ ਵਿੱਚ ਵੇਰਕਾ ਡੇਅਰੀ ਲੁਧਿਆਣਾ ਦੇ ਡਾਇਰੈਕਟਰ ਗੁਰਚਰਨ ਸਿੰਘ ਬਾਠ, ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ, ਗੁਰਦੀਪ ਸਿੰਘ ਐਮ.ਪੀ.ਏ, ਨਵਪ੍ਰੀਤ ਸਿੰਘ ਐਮ.ਪੀ.ਏ, ਦਵਿੰਦਰ ਸਿੰਘ ਸਰਪੰਚ, ਜਗਰੂਪ ਸਿੰਘ ਮਾਨ ਪ੍ਰਧਾਨ, ਮਨਪ੍ਰੀਤ ਸਿੰਘ ਕੰਗ ਠੇਕੇਦਾਰ, ਭੁਪਿੰਦਰ ਸਿੰਘ ਨੰਬਰਦਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਸਭਾ ਦੇ ਸਕੱਤਰ ਹਰਜੋਤ ਸਿੰਘ ਅਤੇ ਸਹਾਇਕ ਸਕੱਤਰ ਸਤਪਾਲ ਸਿੰਘ ਨੇ ਦੱਸਿਆ ਕਿ ਸਾਲ 2017-19 ਦਾ ਸ਼ੁੱਧ ਮੁਨਾਫਾ 2,48,696.51 ਰੁਪਏ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ। ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਨਵਦੀਪ ਸਿੰਘ ਐਮ.ਪੀ.ਏ ਨੇ ਪੜ੍ਹੀ।
ਮੁੱਖ ਮਹਿਮਾਨ ਗੁਰਚਰਨ ਸਿੰਘ ਬਾਠ ਨੇ ਆਪਣੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਦਾ ਕਿੱਤਾ ਸਾਡੇ ਲਈ ਬਹੁਤ ਹੀ ਲਾਹੇਵੰਦਾ ਕਿੱਤਾ ਹੈ, ਪ੍ਰੰਤੂ ਸਾਨੂੰ ਕੇਵਲ ਦੁੱਧ ਤੇ ਹੀ ਨਿਰਭਰ ਨਹੀਂ ਹੋਣਾ ਚਾਹੀਦਾ ਬਲਕਿ ਨਾਲ ਹੀ ਸਹਾਇਕ ਧੰਦੇ ਅਪਣਾ ਕੇ ਆਪਣੇ ਰੋਜਗਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ।ਕਿਸਾਨਾਂ ਅਤੇ ਹੋਰ ਦੁੱਧ ਉਤਪਾਦਕਾਂ ਨੂੰ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਸਹਾਇਕ ਧੰਦੇ ਅਪਣਾ ਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਚਾਹੀਦਾ ਹੈ।ਜਿਸ ਸਬੰਧੀ ਵੇਰਕਾ ਡੇਅਰੀ ਲੁਧਿਆਣਾ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਦੁੱਧ ਉਤਪਾਦਕਾਂ ਨੂੰ ਸਲਾਹ ਦਿੱਤੀ ਕਿ ਉਹ ਚੰਗੀ ਨਸਲ ਦੀਆਂ ਮੱਝਾਂ ਅਤੇ ਗਾਵਾਂ ਹੀ ਪਾਲਣ, ਜਿਸ ਨਾਲ ਉਨ੍ਹਾਂ ਦੀ ਦੁੱਧ ਤੋਂ ਪ੍ਰਾਪਤ ਆਮਦਨ ਵਿਚ ਚੋਖਾ ਵਾਧਾ ਹੋ ਸਕੇ। ਇਸ ਮੌਕੇ ਆਈਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਮੁੱਖ ਤੌਰ ‘ਤੇ ਭਰਪੂਰ ਸਿੰਘ ਨੇ 7743 ਰੁਪਏ, ਰਣਧੀਰ ਸਿੰਘ ਨੇ 6774 ਰੁਪਏ, ਸਨਜੋਤ ਸਿੰਘ 6739 ਰੁਪਏ, ਜਗਰੂਪ ਸਿੰਘ ਨੇ 5723 ਰੁਪਏ, ਰਜਿੰਦਰ ਸਿੰਘ ਨੇ 5537 ਰੁਪਏ ਦਾ ਮੁਨਾਫਾ ਪ੍ਰਾਪਤ ਕਰਕੇ ਸਭਾ ਦਾ ਨਾਂ ਰੌਸ਼ਨ ਕੀਤਾ।
ਇਸ ਜਗਰੂਪ ਸਿੰਘ ਪ੍ਰਧਾਨ, ਹਰਨੈਲ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ, ਸਤਪਾਲ ਸਿੰਘ, ਹਰਜੋਤ ਸਿੰਘ, ਸਰਪੰਚ ਦਵਿੰਦਰ ਸਿੰਘ, ਸਮਰਾਲਾ ਇਲਾਕੇ ਦੇ ਮਸ਼ਹੂਰ ਠੇਕੇਦਾਰ ਮਨਪ੍ਰੀਤ ਸਿੰਘ ਕੰਗ, ਰਾਜੇਸ਼ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ। ਅਖੀਰ ਵਿੱਚ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਕੰਗ ਨੇ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਸਮੁੱਚੇ ਪ੍ਰੋਗਰਾਮ ਦੀ ਸਟੇਜ ਸਕੱਤਰ ਦੀ ਭੂਮਿਕਾ ਨਵਪੀ੍ਰਤ ਸਿੰਘ ਐਮ.ਪੀ.ਏ ਨੇ ਬਾਖੂਬੀ ਨਿਭਾਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply