Thursday, August 27, 2026

ਭਗਵਾਨ ਪਰਸ਼ੂ ਰਾਮ ਜੈਅੰਤੀ ਮੌਕੇ ਛੁੱਟੀ ਦਾ ਐਲਾਨ ਕਰਨ ‘ਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਵਲੋਂ ਧੰਨਵਾਦ

ਸਮਰਾਲਾ, 13 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੀ ਇੱਕ ਅਹਿਮ ਮੀਟਿੰਗ ਸਭਾ ਦੇ ਜਨਰਲ ਸਕੱਤਰ ਬਿਹਾਰੀ PPNJ64010202011ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਸਬੰਧੀ ਪੰਜਾਬ ਦੇ ਸੀਨੀ: ਮੀਤ ਪ੍ਰਧਾਨ ਸੋਨੀ ਸੱਦੀ ਜਾਰੀ ਬਿਆਨ ਵਿਚ ਪੰਜਾਬ ਸਰਕਾਰ ਵਲੋਂ ਭਗਵਾਨ ਸ੍ਰੀ ਪਰਸ਼ੂ ਰਾਮ ਜੈਅੰਤੀ ਮੌਕੇ ਗਜਟਿਡ ਛੁੱਟੀ ਦਾ ਐਲਾਨ ਕਰਕੇ ਪੰਜਾਬ ਦੇ 40 ਲੱਖ ਬ੍ਰਾਹਮਣ ਭਾਈਚਾਰ ਮਾਣ ਰੱਖਿਆ ਹੈ।ਜਨਰਲ ਸਕੱਤਰ ਸੱਦੀ ਨੇ ਕਿਹਾ ਕਿ ਭਗਵਾਨ ਸ੍ਰੀ ਪਰਸ਼ੂ ਰਾਮ ਜੈਅੰਤੀ ‘ਤੇ 26 ਅਪ੍ਰੈਲ 2020 ਨੂੰ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਵਲੋਂ ਅਪੀਲ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸੋਨੀ ਸੱਦੀ, ਪ੍ਰੈਜੀਡੈਂਟ ਇੰਨ ਚੀਫ ਐਡਵੋਕੇਟ ਸੁਰਿੰਦਰ ਸ਼ਰਮਾ ਬਠਿੰਡਾ, ਕਾਰਜਕਾਰੀ ਪ੍ਰਧਾਨ ਦਰਗੇਸ਼ ਸ਼ਰਮਾ, ਪ੍ਰੇਮ ਸਾਗਰ ਸ਼ਰਮਾ ਚੀਫ ਐਡਵਾਈਜਰ, ਰਾਜਨ ਸ਼ਰਮਾ ਚੇਅਰਮੈਨ ਯੂਥ ਵਿੰਗ ਆਦਿ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਸਭਾ ਦੇ ਮੈਂਬਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply