ਸੰਗਰੂਰ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ
ਕਰਦਿਆਂ ਦੱਸਿਆ ਕਿ ਜਾਅਲੀ ਅਤੇ ਮਿਲਾਵਟੀ ਵਸਤਾਂ ਤਿਆਰ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਡੀ.ਐਸ.ਪੀ (ਡੀ) ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕਰਮਜੀਤ ਸਿੰਘ ਇੰਚਾਰਜ਼ ਐਟੀ ਨਾਰਕੋਟਿਕ ਸੈਲ ਸੰਗਰੂਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਖਬਰੀ ਮਿਲਣ `ਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੌਨੀ ਸੰਗਰੂਰ ਜੋ ਕਿ ਪਿੰਡ ਸੋਹੀਆਂ ਵਿਖੇ ਦੁੱਧ ਦੀ ਫੈਕਟਰੀ ਚਲਾ ਰਿਹਾ ਹੈ, ਜੋ ਇਸ ਫੈਕਟਰੀ ਵਿੱਚ ਜਾਅਲੀ ਦੁੱਧ ਤਿਆਰ ਕਰਕੇ, ਮੋਟਾ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਆ ਕੇ ਆਮ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਅਤੇ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ, ਅੱਗੇ ਵੇਚਦਾ ਹੈ।ਜਿਸ `ਤੇ ਐਸ.ਸੀ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈਲ ਸੰਗਰੂਰ ਨੇ ਮੁਕੱਦਮਾ ਨੰਬਰ 08 ਮਿਤੀ 12-01-2020 ਅ/ਧ 308, 272, 273, 420 ਥਾਣਾ ਸਦਰ ਸੰਗਰੂਰ ਵਿਖੇ ਦਰਜ ਕਰਵਾਇਆ ਅਤੇ ਰਵਿੰਦਰ ਗਰਗ ਸਹਾਇਕ ਫੂਡ ਕਮਿਸ਼ਨਰ ਅਤੇ ਸ਼੍ਰੀ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਜਿਲ੍ਹਾ ਮਾਨਸਾ ਨਾਲ ਮੌਕੇ `ਤੇ ਪਹੁੰਚਣ ਲਈ ਤਾਲਮੇਲ ਕੀਤਾ ਗਿਆ।
ਐਸ.ਐਸ.ਪੀ ਨੇ ਦੱਸਿਆ ਕਿ ਅਂੈਟੀ ਨਾਰਕੋਟਿਕ ਸੈਲ ਸੰਗਰੂਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਰਿੰਦਰਪਾਲ ਉਰਫ ਬੰਟੀ ਉਕਤ ਦੀ ਫੈਕਟਰੀ `ਤੇ ਰੇਡ ਕਰਕੇ ਮੌਕੇ ‘ਤੇ ਇੱਕ ਟਾਟਾ 407 ਨੰਬਰ ਪੀ.ਬੀ 13 ਏ.ਏ 8265 ਵਿੱਚ ਕਰੀਬ 4 ਹਜਾਰ ਲੀਟਰ, ਇੱਕ ਟਾਟਾ 409 ਜਿਸ ਦਾ ਨੰਬਰ ਪੀ.ਬੀ 10 ਈ.ਐਸ 1492 ਵਿੱਚ ਕਰੀਬ 3 ਹਜਾਰ ਲੀਟਰ ਮਿਲਾਵਟੀ ਦੁੱਧ (ਕੁੱਲ 7 ਹਜਾਰ ਲੀਟਰ ਮਿਲਾਵਟੀ ਦੁੱਧ), ਇੱਕ ਡਰੰਮ ਪਲਾਸਟਿਕ ਜਿਸ ਵਿੱਚ 200 ਲੀਟਰ ਸੋਰਬੀਟੋਲ ਤੇਲ, 18ੌ ਟੀਨ ਵਨਸਪਤੀ ਡਾਲਡਾ ਘਿਓ, ਇਲੈਕਟ੍ਰਿਕ ਭੱਠੀ ਸਮੇਤ ਦੇਗਾ ਜਿਸ ਵਿੱਚ ਡਾਲਡਾ ਘਿਓ ਅਤੇ ਮਿਲਾਵਟੀ ਮਟੀਰੀਅਲ, ਇੱਕ ਮਿਕਸਰ ਗ੍ਰੈਂਡਰ ਸਮੇਤ ਡਰੰਮੀ ਜਿਸ ਵਿੱਚ ਕਰੀਬ 20 ਲੀਟਰ ਮਿਲਾਵਟੀ ਦੁੱਧ ਤਿਆਰ ਕਰਨ ਵਾਲਾ ਤਰਲ ਪਦਾਰਥ, ਇੱਕ ਗਰੇਅ ਰੰਗ ਦਾ ਟੀਨ ਡਰੰਮ ਜਿਸ ਵਿੱਚ 175 ਲੀਟਰ ਆਰ.ਐਮ, 11 ਥੈਲੇ ਪਲਾਸਟਿਕ ਜਿਸ ਵਿੱਚ ਗੂਲੁਕੋਜ਼ ਪਾਊਡਰ ਅਤੇ ਇੱਕ ਵਹੀਕਲ ਛੋਟਾ ਹਾਥੀ ਬਰਾਮਦ ਕਰਵਾਇਆ ਅਤੇ ਮੌਕੇ ਤੇ ਬਰਾਮਦ ਵਸਤੂਆਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਸਨ।ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੋਨੀ ਕਾਫੀ ਲੰਮੇ ਸਮੇਂ ਤੋਂ ਜਾਅਲੀ ਦੁੱਧ ਵੱਡੇ ਪੱਧਰ `ਤੇ ਸਪਲਾਈ ਕਰਨ ਲਈ ਤਿਆਰ ਕਰਦਾ ਹੈ।ਉਨ੍ਹਾਂ ਦੱਸਿਆ ਕਿ ਸੈਟਰ `ਤੇ ਫੂਡ ਵਿਭਾਗ ਵਲੋਂ ਪਹਿਲਾਂ ਵੀ 6 ਵਾਰ ਰੇਡ ਹੋ ਚੁੱਕੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਪੁਛਗਿੱਛ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿਸਿਆਂ ਵਿੱਚ ਜਾਅਲੀ ਦੁੱਧ ਦੀ ਸਪਲਾਈ ਕੀਤੀ ਜਾਂਦੀ ਸੀ, ਜੋ ਇਹ ਜਾਅਲੀ ਦੁੱਧ ਚਾਣਕੀਆ ਡੇਅਰੀ ਫਤਿਹਗੜ ਸਾਹਿਬ, ਦੁਰਗਾ ਡੇਅਰੀ ਕੁਰਕਸ਼ੇਤਰ, ਖੇਤਪਾਲ ਡੇਅਰੀ ਜਗਰਾਓਂ, ਕਾਥਪਾਲ ਡੇਅਰੀ ਫਤਿਹਗੜ ਪੰਜਤੂਰ ਜਿਲ੍ਹਾ ਮੋਗਾ ਤੇ ਮਾਨਸਾ ਨੂੰ ਸਪਲਾਈ ਕਰਦੇ ਸਨ।ਦੋਸ਼ੀਆਨ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media