ਲੌਂਗੋਵਾਲ, 16 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਸਸਸ ਸਕੂਲ ਨਮੋਲ ਵਿਖੇ ਤਰਕਸ਼ੀਲ
ਪ੍ਰੋਗਰਾਮ ਪੇਸ਼ ਕੀਤਾ ਗਿਆ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧ-ਵਿਸ਼ਵਾਸ਼ਾਂ, ਵਹਿਮਾਂ-ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਕਿਹਾ ਕਿ ਤਰਕਸ਼ੀਲਤਾ ਦਿਮਾਗ ਵਿੱਚ ਮੌਜੂਦ ਬੁੱਧੀ ਦੀ ਵਰਤੋਂ ਕਰਨਾ ਹੈ।ਵਿਗਿਆਨਕ ਸੋਚ ਸਾਮਾਜਿਕ ਤੇ ਕੁਦਰਤੀ ਵਰਤਾਰਿਆਂ ਦੀ ਸਚਾਈ ਜਾਨਣ ਦੀ ਇੱਕ ਵਿਧੀ ਹੈ।ਉਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਤੇ ਢੌਂਗੀਆਂ ਦੇ ਫੈਲਾਏ ਭਰਮ ਜਾਲ ਬਾਰੇ ਸੁਚੇਤ ਕਰਦਿਆਂ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਸਮੇਂ ਤਰਕਸ਼ੀਲਾਂ, ਮਨੋਵਿਗਿਆਨੀਆਂ ਜਾ ਮਾਨਸਿਕ ਰੋਗ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।ਗਮੇਲ ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੱਤਾ।ਇਸ ਸਮੇਂ ਤਰਕਸ਼ੀਲਾਂ ਵਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਵੀ ਦਿੱਤਾ ਗਿਆ।
ਉਨ੍ਹਾਂ ਨੇ ਅਧਿਆਪਕਾਂ ਨੂੰ ਡਾ. ਨਰਿੰਦਰ ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾ ਰਹੇ ਤਰਕਸ਼ੀਲ ਮੈਗਜ਼ੀਨ ਪੰਦਰਵਾੜੇ ਦੇ ਪਾਠਕ ਬਣਨ ਦੀ ਅਪੀਲ ਕੀਤੀ ਤੇ ਕਈ ਨਵੇਂ ਪਾਠਕ ਬਣਾਏ ਗਏ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media