ਕਪੂਰਥਲਾ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਮਾਂ-ਬਾਪ ਬੱਚਿਆਂ ਨੂੰ ਪਿਆਰ ਦੇਣ,ਵਾਹਨ ਨਹੀਂ।ਸੜਕ ਸੁੱਰਖਿਆ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ
ਜਿੰਦਗੀ ਅਨਮੋਲ ਹੈ।ਇਸ ਦੀ ਸੰਭਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਇਸ ਨੂੰ ਬਚਾਇਆ ਜਾ ਸਕਦਾ ਹੈ।ਐਮ.ਜੀ.ਐਨ.ਬੀ.ਐਡ ਕਾਲਜ-ਸਕੂਲ ਵਿਖੇ ਡੀ.ਐਸ.ਪੀ ਸੰਦੀਪ ਸਿੰਘ ਮੰਡ ਕਿਹਾ ਕੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧਆਂ ਜ਼ਿਆਦਾ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਿਚ ਭੂਮਿਕਾ ਨਿਭਾੳਣਗੀਆਂ।ਹਰ ਸਾਲ ਸੜਕ ਦੁਰਘਟਨਾ ਵਿੱਚ ਹੋਈਆਂ ਕੁਲ ਮੌਤਾਂ ਦਾ ਲਗਭਗ 26 ਪ੍ਰਤੀਸ਼ਤ ਦੋ ਪਹੀਆਂ ਵਾਹਨ ਚਾਲਕਾਂ ਦਾ ਹੁੰਦਾ ਹੈ,ਜਿਨ੍ਹਾਂ ਵਿਚੋਂ 70 ਪ੍ਰਤੀਸ਼ਤ ਮੌਤ ਦਾ ਕਾਰਨ ਹੈਲਮੇਟ ਨਾ ਪਾਉਣਾ ਹੈ।ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਬਹੁਤ ਹੀ ਕੀਮਤੀ ਜਾਨਾਂ ਸੜਕਾਂ ਤੇ ਅਜਾਈਂ ਜਾ ਰਹੀਆਂ ਹਨ।
ਸੜਕ ਸੁੱਰਖਿਆ ਹਫਤੇ ਨੂੰ ਮੁੱਖ ਰੱਖ ਦੇ ਹੋਏ ਸਮਾਜ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਦਿਸ਼ਾ ਸੂਚਕ ਬੋਰਡਾਂ, ਵਾਹਨ ਦੀ ਗਤੀ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ।
ਇਸ ਮੌਕੇ ਟੈ੍ਰਫਿਕ ਇੰਜਾਰਜ ਇੰਸਪੈਕਟਰ ਦੀਪਕ ਸਰਮਾਂ,ਪ੍ਰਿੰਸੀਪਲ ਨਮਜੀਤ ਕੌਰ,ਪਿ੍ਰੰਸੀਪਲ ਰਸਮੀ ਸਰਮਾ, ਮੈਡਮ ਸਵਿੰਦਰ ਕੌਰ, ਮੈਂਨੇਜਰ ਦਵਿੰਦਰ ਸਿੰਘ, ਸਬ-ਇੰਸਪੈਕਟਰ ਦਰਸਨ ਸਿੰਘ,ਇੰਚਾਰਜ ਪੀ.ਸੀ.ਆਰ ਰਾਜਵਿੰਦਰ ਸਿੰਘ, ਏ.ਅੇਸ.ਆਈ ਦਿਲਬਾਗ ਸਿੰਘ ਟਾਂਡੀ, ਏ.ਅੇਸ.ਆਈ ਬਲਵਿੰਦਰ ਸਿੰਘ, ਡਿਪਸ ਸਕੂਲ ਦੇ ਵਿਦਿਆਰਥੀ ਵੀ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media