ਮਲੋਟ, 19 ਜਨਵਰੀ (ਪੰਜਾਬ ਪੋਸਟ – ਗਰਗ) – ਸੀਨੀਅਰ ਕੰਨਿਆ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਕੂਲ ਦੇ ਉਨਾਂ 7 ਟੀਚਿੰਗ ਅਤੇ 2 ਨਾਨ
ਟੀਚਿੰਗ ਸਟਾਫ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਮਹਿਕਮੇ ਵਲੋਂ ਦਿੱਤੀਆਂ ਜਾਂਦੀਆਂ ਪੂਰੀਆਂ ਛੁੱਟੀਆਂ ਨਹੀ ਲਈਆਂ।ਸਟਾਫ ਨੂੰ ਇਹ ਵਿਸ਼ੇਸ਼ ਸਨਮਾਨ ਉਘੇ ਸਮਾਜ ਸੇਵਕ ਐਡਵੋਕੇਟ ਰਕੇਸ਼ ਗਰਗ ਵਲੋਂ ਦਿੱਤਾ ਗਿਆ।
ਸਨਮਾਨਿਤ ਕੀਤੇ ਗਏ ਸਟਾਫ ਵਿੱਚ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ, ਰਾਜ ਕੁਮਾਰ ਲੈਕਚਰਾਰ ਰਾਜਨੀਤੀ ਸ਼ਾਸਤਰ, ਧਰਮਵੀਰ ਲੈਕਚਰਾਰ ਅਰਥ ਸ਼ਾਸਤਰ, ਜਸਵਿੰਦਰ ਸਿੰਘ ਡੀ.ਪੀ.ਈ, ਰੋਸ਼ਨ ਸਿੰਘ ਸਾਇੰਸ ਅਧਿਆਪਕ, ਸੁਰੇਸ਼ ਕੁਮਾਰ ਕੰਪਿਊਟਰ ਫੈਕਲਟੀ, ਮਿਸ ਰਮਨਜੀਤ ਕੌਰ ਵੋਕੇਸ਼ਨਲ ਟ੍ਰੇਨਰ ਸ਼ਾਮਲ ਸਨ।ਦੋ ਸਾਲ ਇਸ ਸਕੂਲ ਦੀਆਂ ਗਿਆਰਵੀਂ ਅਤੇ ਬਾਰਵੀਂ ਕਮਰਸ ਦੀਆਂ ਵਿਦਿਆਰਥਣਾਂ ਨੂੰ ਬਿਨਾਂ ਕਿਸੇ ਮਿਹਨਤਾਨੇ ਦੇ ਪੜਾਉਣ ਵਾਲੇ ਨਿਸ਼ਾਂਤ ਮਿੱਡਾ ਤੋਂ ਇਲਾਵਾ ਨਾਨ ਟੀਚਿੰਗ ਸਟਾਫ ਵਿਚ ਕ੍ਰਿਸ਼ਨ ਕੁਮਾਰ ਜੂਨੀਅਰ ਸਹਾਇਕ ਅਤੇ ਸੁਰਿੰਦਰ ਪਾਲ ਸੇਵਾਦਾਰ ਨੂੰ ਵੀ ਉਹਨਾਂ ਦੇ ਸੰਸਥਾ ਪ੍ਰਤੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਸਟੇਜ ਦੀ ਕਾਰਵਾਈ ਮੈਡਮ ਸੰਤੋਸ਼ ਕੁਮਾਰੀ ਪੰਜਾਬੀ ਅਧਿਆਪਕਾ ਨੇ ਸੰਭਾਲੀ ਅਤੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਉਹਨਾ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਜਿਨ੍ਹਾਂ ਦੀ ਹਾਜ਼ਰੀ ਸੈਸ਼ਨ 2019-20 ਦੌਰਾਨ 100% ਰਹੀ ਸੀ।ਪ੍ਰਿੰਸੀਪਲ ਵਿਜੈ ਗਰਗ ਨੇ ਆਏ ਮੁੱਖ ਮਹਿਮਾਨ ਐਡਵੋਕੇਟ ਰਕੇਸ਼ ਗਰਗ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਕੂਲ ਵੱਲੋਂ ਯਧਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media