ਸਰਵਾਈਕਲ ਕੈਂਸਰ ਮੁਕਤ ਭਾਰਤ ਲਈ `ਫੁਲਕਾਰੀ` ਵੱਲੋਂ ਔਰਤਾਂ ਨੂੰ ਜਾਗਰੂਕ ਕਰਨ ਲਈ ਵਿੱਢੀ ਜਾਵੇਗੀ ਵਿਸ਼ੇਸ਼ ਮੁਹਿੰਮ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ
ਵਿਸ਼ੇਸ਼ ਉਪਰਾਲੇ `ਚ ਹੋਰ ਜਾਨ ਪਾਉਂਦਿਆਂ ਅੰਮ੍ਰਿਤਸਰ ਦੀਆਂ ਇਸਤਰੀਆਂ ਦੀ ਨਾਮਵਰ ਸੰਸਥਾ ਫੁਲਕਾਰੀ ਡਬਲਯੂ.ਓ.ਏ ਦੇ ਭਲਾਈ ਵਿੰਗ, ਫੁਲਕਾਰੀ ਕੈਨ ਨੇ ਆਪਣੇ 44ਵੇਂ ਸਰਵਾਈਕਲ ਕੈਂਸਰ ਜਾਗਰੂਕਤਾ ਸਮਾਰੋਹ ਵਿਚ ਐਲਾਨ ਕੀਤਾ ਕਿ ਉਹ ਸਰਵਾਈਕਲ ਕੈਂਸਰ ਮੁਕਤ ਭਾਰਤ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੀ।ਵਿਸ਼ਵ ਸਰਵਾਈਕਲ ਕੈਂਸਰ ਜਾਗਰੂਕਤਾ ਦਿਵਸ ਨੂੰ ਸਮਰਪਿਤ ਇਸ ਸਮਾਰੋਹ ਵਿਚ ਵੱਡੀ ਸੰਖਿਆ ਵਿਚ ਲੋਕਾਂ ਨੇ ਭਾਗ ਲਿਆ ਅਤੇ ਫੁਲਕਾਰੀ ਦੇ ਸਰਵਾਈਕਲ ਕੈਂਸਰ ਮੁਕਤ ਭਾਰਤ ਦੇ ਸੰਦੇਸ਼ ਨੂੰ ਘਰ ਘਰ ਵਿਚ ਪਚਾਉਣ ਲਈ ਪੂਰਾ ਸਹਿਯੋਗ ਦਾ ਪ੍ਰਣ ਲਿਆ ਅਤੇ `ਫੁਲਕਾਰੀ` ਨੇ ਸਰਵਾਈਕਲ ਕੈਂਸਰ ਲਈ ਅਪਣਾਏ ਜਾ ਸਕਣ ਵਾਲੇ ਸਾਧਾਰਣ ਨੁਕਤਿਆਂ ਬਾਰੇ 350 ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਡਾ. ਮ੍ਰਿਦੂ ਗੁਪਤਾ ਸੀ.ਈ.ਓ ਸੀ.ਏ.ਪੀ.ਈ.ਡੀ ਰਾਜੀਵ ਗੁਪਤਾ ਡੀ.ਐਨ.ਬੀ ਮੈਡੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜਿਸਟ ਅਤੇ ਹੇਮੇਟੋਲੋਜਿਸਟ ਨੇ ਸੈਸ਼ਨ ਸੰਚਾਲਨ ਕੀਤਾ।ਸਮਾਰੋਹ ਵਿੱਚ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਸਮੇਤ ਪ੍ਰਸਿੱਧ ਸਖਸ਼ੀਅਤਾਂ ਡਾਕਟਰ ਸੰਤੋਖ ਸਿੰਘ ਡਾ. ਇੰਦਰਬੀਰ ਨਿਜਰ ਅਤੇ ਡਾ. ਜਸਜੀਤ ਛਾਛੀ ਨੇ ਸ਼ਿਰਕਤ ਕੀਤੀ।ਯੂਨੀਵਰਸਿਟੀ ਦੇ ਡੀਨ, ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਤੋਂ ਇਲਾਵਾ ਡਾ. ਹਰਪ੍ਰੀਤ ਕੌਰ, ਡਾ. ਪਵਨ ਕੁਮਾਰ, ਡਾ. ਬਲਜਿੰਦਰ ਕੌਰ, ਡਾ. ਕਿਰਨਦੀਪ ਕੌਰ ਅਤੇ ਡਾ. ਦਿਨੇਸ਼ ਸ਼ਰਮਾ ਵੀ ਹਾਜ਼ਰ ਸਨ।
ਡਾ. ਸੰਤੋਖ ਸਿੰਘ ਨੇ ਫੁਲਕਾਰੀ ਸੀ.ਏ.ਐਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗਾ ਮੌਕਾ ਹੈ ਕਿ ਅੰਮ੍ਰਿਤਸਰ ਵਾਸੀ ਇਸ ਪ੍ਰਤੀ ਸੁਚੇਤ ਹੋ ਰਹੇ ਹਨ ਅਤੇ ਹੋਰਨਾਂ ਵਿਚ ਵੀ ਜਾਗਰੂਕਤ ਪੈਦ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਵਿਸਲ ਭੋਲੇ ਨਹੀਂ ਹੋਣਾ ਚਾਹੀਦਾ ਸਗੋਂ ਆਪ ਸੁਚੇਤ ਹੋਣ ਦੇ ਨਾਲ ਨਾਲ ਬੱਚਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਵਿਸ਼ੇਸ਼ ਕਰਕੇ ਸਰਵਾਈਕਲ ਕੈਂਸਰ ਪ੍ਰਤੀ ਖਾਸ ਜਾਗਰੂਕ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਇਸ ਪ੍ਰਤੀ ਵਧੀ ਜਾਗਰੂਕਤਾ ਦਾ ਸਿਹਰਾ `ਫੁਲਕਾਰੀ` ਨੂੰ ਸੰਸਥਾ ਜਾਂਦਾ ਹੈ, ਜਿਸ ਵਿਚ ਹਰ ਵਰਗ ਦੀਆਂ ਔਰਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
ਡਾਕਟਰ ਰਾਜੀਵ ਗੁਪਤਾ ਨੇ ਸਰਵਾਈਕਲ ਕੈਂਸਰ ਬਾਰੇ ਆਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ, ਬੱਚੇਦਾਨੀ ਦੇ ਕੈਂਸਰ ਅਤੇ ਇਲਾਜ ਦੀ ਜਾਂਚ ਅਤੇ ਜਲਦੀ ਪਤਾ ਲਗਾਉਣ ਲਈ ਵੱਧ ਤੋਂ ਵੱਧ ਲੋਕਾਂ ਤਕ ਜਾਣਕਾਰੀ ਪੁਚਾਉਣੀ ਬਹੁਤ ਜ਼ਰੂਰੀ ਅਤੇ ਸਮੇਂ ਦੀ ਭਾਰੀ ਮੰਗ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਕੈਂਸਰ ਲਾ ਇਲਾਜ ਨਹੀਂ ਹੁੰਦੀ ਪਰ ਸਮੇਂ ਇਸ ਦਾ ਪਤਾ ਲੱਗਣਾ ਜਰੂਰੀ ਹੈ ਜੋ ਕਿ ਵੱਖ ਵੱਖ ਚੱਲਣ ਵਾਲੀਆਂ ਅਤੇ ਚੱਲ ਰਹੀਆਂ ਜਾਗਰੂਕਤਾ ਮੁਹਿੰਮਾਂ ਜ਼ਰੀਏ ਹੀ ਸੰਭਵ ਹੈ।ਉਨ੍ਹਾਂ ਏਡਜ਼ ਨਾਲ ਜੋੜੀ ਜਾੜ ਵਾਲੀ ਬਿਮਾਰੀ ਹੋਣ ਦੇ ਕਾਰਨ, ਐਚ.ਪੀ.ਵੀ ਦੀ ਲਾਗ ਅਤੇ ਇਸ ਤੋਂ ਬਾਅਦ ਦੇ ਬੱਚੇਦਾਨੀ ਦੇ ਕੈਂਸਰ ਤੋਂ ਬਚਣ ਲਈ ਲੋਕਾਂ ਨੂੰ ਸੁਰੱਖਿਅਤ ਜਿਨਸੀ ਅਭਿਆਸਾਂ ਬਾਰੇ ਜਾਗਰੂਕ ਕਰਨਾ ਲਾਜ਼ਮੀ ਹੈ ਕਿਉਂਕਿ ਇਸ ਕੈਂਸਰ ਦੀ ਰੋਕਥਾਮ ਹੋ ਸਕਦੀ ਹੈ।ਕਿਉਂਕਿ ਇਹ ਕੈਂਸਰ ਇਲਾਜ ਯੋਗ ਹੈ ਇਸ ਕਰਕੇ ਸਹੀ ਪ੍ਰਹੇਜ਼ ਕਰਕੇ ਐਚਪੀਵੀ ਦਾ ਰੋਕਥਾਮ ਸਰਵਾਈਕਲ 70 ਫੀਸਦ ਅਨਾਲ ਕੈਂਸਰ 80 ਫੀਸਦ ਕੈਂਸਰ, 60% ਯੋਨੀ ਕੈਂਸਰ ਅਤੇ ਜੈਨੀਟਲ ਵਾਰਟ 90 ਫੀਸਦ ਤਕ ਸੰਭਵ ਹੋ ਸਕਦਾ ਹੈ।
ਫੁਲਕਾਰੀ ਵੱਲੋਂ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਮਹਿੰਮਾਂ ਜੰਗੀ ਪੱਧਰ ਸੀ, ਏ.ਪੀ.ਈ.ਡੀ ਦੇ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਸਰਵਾਈਕਲ ਕੈਂਸਰ ਦੇ ਖਾਤਮੇ ਲਈ ਮੁਹਿੰਮ ਦੇ 44 ਜਾਗਰੂਕਤਾ ਸੈਸ਼ਨ ਡਾ. ਰਸ਼ਮੀ ਵਿਜ, ਪ੍ਰਿਯੰਕਾ ਗੋਇਲ ਅਤੇ ਰਮਿੰਦਰ ਗਰੋਵਰ ਦੇ ਸਹਿਯਾਗ ਨਾਲ ਕਰਵਾਏ ਜਾ ਚੁੱਕੇ ਹਨ।ਇਸ ਮੁਹਿੰਮ ਤੋਂ 1,60,000 ਲੋਕਾਂ ਨੂੰ ਸਰਵਾਈਕਲ ਕੈਂਸਰ ਜਾਗਰੂਕਤਾ ਦੀ ਛਤਰ ਛਾਇਆ ਹੇਠ ਲਿਆਇਆ ਹੈ।ਤਕਰੀਬਨ 250 ਕਮਜ਼ੋਰ ਵਰਗਾਂ ਦੀਆਂ ਇਸਤਰੀਆਂ ਦੀ ਮੁਫਤ ਜਾਂਚ ਮੁਹੱਈਆ ਕਰਵਾਈ ਗਈ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media