Wednesday, August 12, 2026

ਅੰਮ੍ਰਿਤ ਸਿੰਘ ਦੇ ਅਮਰੀਕਾ ’ਚ ਹੈਰਿਸ ਕਾਊਂਟੀ ਦਾ ਡਿਪਟੀ ਕਾਂਸਟੇਬਲ ਬਨਣ ‘ਤੇੇ ਸਿੱਖ ਕੌਮ ਦਾ ਮਾਣ ਵਧਿਆ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –  ਅਮਰੀਕਾ ਦੀ ਟੈਕਸਾਸ ਸਟੇਟ ਦੇ ਹੈਰਿਸ ਕਾਊਂਟੀ ਦੀ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਬਣਨ SGPC Logo’ਤੇ ਅੰਮ੍ਰਿਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤ ਸਿੰਘ ਨੇ ਇਸ ਅਹੁਦੇ ’ਤੇ ਪਹੁੰਚ ਕੇ ਪੂਰੀ ਸਿੱਖ ਕੌਮ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਸਿੱਖ ਪੂਰੇ ਵਿਸ਼ਵ ਵਿਚ ਆਪਣੀ ਮਿਹਨਤ ਤੇ ਲਿਆਕਤ ਨਾਲ ਉੱਚ ਬੁਲੰਦੀਆਂ ਛੂਹ ਰਹੇ ਹਨ।ਇਹ ਆਪਣੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਸਿੱਖ ਰਹਿਣੀ ਅਨੁਸਾਰ ਹਰ ਇਕ ਨਾਲ ਮਿਲਵਰਤਨ ਰੱਖਦੇ ਹਨ।ਅੱਜ ਕਈ ਵਿਕਸਤ ਦੇਸ਼ਾਂ ਅੰਦਰ ਸਿੱਖ ਸਰਕਾਰਾਂ ਦਾ ਹਿੱਸਾ ਹੋਣ ਦੇ ਨਾਲ-ਨਾਲ ਵੱਖ-ਵੱਖ ਉੱਚ ਅਹੁਦਿਆਂ ਤੱਕ ਪਹੁੰਚੇ ਹੋਏ ਹਨ।ਸੇਵਾ, ਸਿਮਰਨ ਦੀ ਪ੍ਰੰਪਰਾ ਦੇ ਵਾਰਸ ਸਿੱਖ ਹਰ ਮੁਸ਼ਕਲ ਘੜੀ ਮਨੁੱਖਤਾ ਦੀ ਮੱਦਦ ਵਿਚ ਅੱਗੇ ਰਹਿੰਦੇ ਹਨ।ਉਨ੍ਹਾਂ ਅੰਮ੍ਰਿਤ ਸਿੰਘ ਦੀ ਇਸ ਪ੍ਰਾਪਤੀ ਤੋਂ ਹੋਰ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਅਪੀਲ ਵੀ ਕੀਤੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply