Thursday, February 26, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਦਿਆਰਥੀ ਸੀ.ਬੀ.ਐਸ.ਈ ਆਰੀਆ ਭੱਟ ਗਣਿਤ ਚੈਲੇਂਜ ‘ਚ ਅੱਵਲ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸੀ.ਬੀ.ਐਸ.ਈ ਵਲੋਂ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਦੀ ਪ੍ਰਤਿਭਾ ਦਾ ਮੁਲਾਂਕਣ ਕਰਨ ਹੇਤੂ PPNJ2301202009ਆਰੀਆ ਭੱਟ ਗਣਿਤ ਚੈਲੇਂਜ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।18 ਤੋਂ 22 ਨਵੰਬਰ 2019 ਨੂੰ ਇਸ ਪਰੀਖਿਆ ਦੇ ਪਹਿਲੇ ਪੜ੍ਹਾਅ ਦੀ ਪਰੀਖਿਆ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ 29 ਨਵੰਬਰ 2019 ਨੂੰ ਜੋਨਲ ਪੱਧਰ ਦੀ ਦੂਸਰੇ ਪੜ੍ਹਾਅ ਦੀ ਪਰੀਖਿਆ ਵਿੱਚ ਭਾਗ ਲਿਆ।ਜਿਸ ਵਿੱਚ ਆਪਣੇ ਬੌਧਿਕ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ ਵੱਧ ਅੰਕ ਪ੍ਰਾਪਤ ਕਰਨ ਵਾਲੇ ਪਹਿਲੇ 100 ਵਿਦਿਆਰਥੀ ਮੈਰਿਟ ਸ਼੍ਰ਼ੇਣੀ ਵਿੱਚ ਚੁਣੇ ਗਏ।ਇਨ੍ਹਾਂ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਤਿੰਨ ਵਿਦਿਆਰਥੀ ਦੀਪਾਨਿਕਾ ਗੁਪਤਾ, ਭਾਵੇਸ਼ ਖਿੰਦੜੀ ਅਤੇ ਸੁਲਭ ਮਿੱਤਲ ਵੀ ਸ਼ਾਮਲ ਹਨ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।ਉਨ੍ਹਾਂ ਨੇ ਆਖਿਆ ਕਿ ਇਹ ਸਭ ਵਿਦਿਆਰਥੀਆਂ ਦੀ ਵਿਲੱਖਣ ਪ੍ਰਤਿਭਾ, ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਅਧਿਆਪਕਾਂ ਦੇ ਕੁਸ਼ਲ ਮਾਰਗ ਦਰਸ਼ਨ ਸਦਕਾ ਹੀ ਸੰਭਵ ਹੋਇਆ ਹੈ।
ਪ੍ਰਿੰ. (ਡਾ.) ਜੇ.ਪੀ ਸ਼਼ੂਰ, ਨਿਰਦੇਸ਼ਕ ਡੀ.ਏ.ਵੀ ਪਬਲਿਕ ਸਕੂਲਜ਼-1 ਅਤੇ ਏਡਿਡ ਸਕੂਲਜ਼ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਫਸਰ ਡਾ. ਨੀਲਮ ਕਾਮਰਾ ਅਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ’ਤੇ ਵਧਾਈ ਦਿੱਤੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply