Monday, August 24, 2026

ਅੰਮ੍ਰਿਤਸਰ ’ਚ ਨਸ਼ਾ ਮੁਕਤੀ ਲਈ ਵੈਬਸਾਈਟ ‘ਦਰਪਣ’ ਲਾਂਚ

ਇਕ ਕਲਿਕ ਨਾਲ ਦਿੱਤੀ ਜਾ ਸਕੇਗੀ ਹਰੇਕ ਤਰਾਂ ਦੀ ਜਾਣਕਾਰੀ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਨਸ਼ੇ ਦੇ ਰੋਗ ਤੋਂ ਮੁਕਤ ਕਰਕੇ ਨਵੀਂ ਜਿੰਦਗੀ ਦੇਣ ਦੇ PPNJ2601202013ਕੀਤੇ ਜਾ ਰਹੇ ਯਤਨਾਂ ਵਿਚ ਲੋਕਾਂ ਦਾ ਸਾਥ ਲੈ ਕੇ ਅਸਾਨ ਰੂਪ ਵਿਚ ਨਸ਼ੇ ਦੀ ਸਮੱਸਿਆ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਆਨਲਾਈਨ ਸੇਵਾ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ।‘ਦਰਪਣ’ ਨਾਮ ਦੇ ਇਸ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਅੰਮ੍ਰਿਤਸਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ, ਜਿਥੇ ਨਸ਼ੇ ਸਬੰਧੀ ਕੋਈ ਵੀ ਜਾਣਕਾਰੀ ਫੋਨ ਜਾਂ ਕੰਪਿਊਟਰ ਦੇ ਇਕ ਕਲਿੱਕ ਤੋਂ ਦਿੱਤੀ ਜਾ ਸਕੇਗੀ ਅਤੇ ਇਹ ਸਿੱਧੀ ਪੁਲਿਸ ਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਕੋਲ ਜਾਵੇਗੀ।ਦਰਪਣ ਨੂੰ ਅੱਜ ਰਸਮੀ ਤੌਰ ‘ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਪ੍ਰਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸ਼ੁਰੂ ਕਰਦੇ ਇਸ ਉਚੇਚੇ ਕਦਮ ਲਈ ਵਧਾਈ ਦਿੱਤੀ।
ਸਰਕਾਰੀਆ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਜਿਥੇ ਸਰਕਾਰ ਨੂੰ ਨਸ਼ੇ ਦੇ ਖਾਤਮੇ ‘ਚ ਆਮ ਲੋਕਾਂ ਦਾ ਸਾਥ ਮਿਲੇਗਾ, ਉਥੇ ਨਸ਼ਾ ਪੀੜਤਾਂ ਦਾ ਨਸ਼ਾ ਛੁਡਾਉਣ ਅਤੇ ਉਨਾਂ ਦੇ ਮੁੜ ਵਸੇਬੇ ਦੇ ਰਾਹ ਵੀ ਖੁੱਲਣਗੇ।ਦਰਪਣ ਦੀਆਂ ਖੂਬੀਆਂ ਉਤੇ ਚਰਚਾ ਕਰਦੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਉਕਤ ਜਾਣਕਾਰੀ ਦੇ ਨਿਪਟਾਰੇ ਲਈ ਉਚ ਅਧਿਕਾਰੀ ਕਾਰਵਾਈ ਕਰਨਗੇ।ਉਨਾਂ ਦੱਸਿਆ ਕਿ ਹਰੇਕ ਤਰਾਂ ਦੀ ਈਮੇਲ ਜਿਥੋਂ ਜਾਣਕਾਰੀ ਆਵੇਗੀ, ਵੀ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਰਾਜਕੁਮਾਰ ਵੇਰਕਾ ਵਿਧਾਇਕ, ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਵਿਕਰਮਜੀਤ ਦੁੱਗਲ ਐਸ.ਐਸ.ਪੀ ਦਿਹਾਤੀ, ਅੰਕੁਰਜੀਤ ਸਿੰਘ ਆਈ.ਏ.ਐਸ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਸ੍ਰੀਮਤੀ ਜਤਿੰਦਰ ਸੋਨੀਆ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੀ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply