
ਫਾਜਿਲਕਾ , 2 ਅਕਤੂਬਰ ( ਵਿਨੀਤ ਅਰੋੜਾ ): ਸਥਾਨਕ ਕੈਂਟ ਰੋਡ ਸਥਿਤ ਸਵਾਮੀ ਵਿਵੇਕਾਨੰਦ ਆਈਟੀਆਈ ਵਿੱਚ ਸਵੱਛ ਭਾਰਤ ਅਭਿਆਨ ਦੇ ਤਹਿਤ ਪ੍ਰਿੰਸੀਪਲ ਮੁਰਾਰੀ ਲਾਲ ਕਟਾਰਿਆ ਦੇ ਅਗਵਾਈ ਵਿੱਚ ਸਫਾਈ ਅਭਿਆਨ ਚਲਾਇਆ ਗਿਆ।ਇਸ ਦੌਰਾਨ ਆਈਟੀਆਈ ਪਰਿਸਰ ਅਤੇ ਕੈਂਟ ਰੋਡ ਦੀ ਸਫਾਈ ਕੀਤੀ ਗਈ।ਇਸ ਅਭਿਆਨ ਵਿੱਚ ਜੀਆਈ ਸੁਨੀਲ ਸਹਾਰਣ, ਵੈਲਡਰ ਇੰਸਟੇਕਟਰ ਅਮਿਤ ਸਾਹੂ ਅੰਗੇਰਜ ਸਿੰਘ, ਮਹੇਂਦਰ ਕੁਮਾਰ, ਪੂਨਮ ਰਾਣੀ, ਅਨਿਲ ਕੁਮਾਰ, ਅਮਿਤ ਸ਼ਰਮਾ, ਪਵਨ ਕੁਮਾਰ ਅਤੇ ਹੋਰਨਾਂ ਨੇ ਸਫਾਈ ਕੀਤੀ ।ਆਈਟੀਆਈ ਦੇ ਚੇਅਰਮੈਨ ਮੰਜੀਤ ਸਵਾਮੀ ਨੇ ਕਿਹਾ ਕਿ ਸਫਾਈ ਕਰਨਾ ਸਾਡੇ ਸਾਰਿਆਂ ਦਾ ਫਰਜ ਹੈ। ਪ੍ਰਿੰਸੀਪਲ ਮੁਰਾਰੀ ਲਾਲ ਕਟਾਰਿਆ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਫਾਈ ਦੀ ਸਹੁੰ ਦਵਾਈ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media