Thursday, March 5, 2026

ਕੁੱਤੇ ਦੀ ਸੁੰਘਣ ਸ਼ਕਤੀ ਮੁਨੱਖ ਤੋਂ 10 ਹਜ਼ਾਰ ਗੁਣਾ ਜ਼ਿਆਦਾ – ਬ੍ਰਿਗੇਡੀਅਰ ਏ.ਐਸ ਬਜਾਜ

ਸਾਇੰਸ ਸਿਟੀ ਵਿਖੇ ਡਾਗ ਸ਼ੋਅ ‘ਚ ਰੋਟਵੀਲ੍ਹਰ ਤੇ ਸੈਮਿਊਡ ਦੀ ਝੰਡੀ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਲਾਇਕਾ (ਡਾਗ) ਪਹਿਲਾ ਜਾਨਵਰ ਹੈ, ਜਿਹੜਾ ਕਿ ਪੁਲਾੜ ਵਿੱਚ ਧਰਤੀ ਦੇ ਪੱਥ ’ਤੇ ਗਿਆ ਹੈ।ਇਹਨਾਂ PPNJ2801202007ਵਿਚਾਰਾਂ ਦਾ ਪ੍ਰਗਟਾਵਾ ਬ੍ਰਿਗੇਡੀਅਰ ਏ.ਐਸ ਬਜਾਜ ਮੁੱਖੀ ਸਿਲੈਕਸ਼ਨ ਬੋਰਡ ਕਪੂਰਥਲਾ ਨੇ ਸਾਇੰਸ ਸਿਟੀ ਵਿਖੇ ਕਰਵਾਏ ਗਏ 11ਵੇਂ ਤੇ 12ਵੇਂ ਡੋਗ ਸ਼ੋਅ ਦੌਰਾਨ ਕੀਤਾ।
           ਉਨ੍ਹਾ ਕਿਹਾ ਕਿ ਇਸ ਜਾਨਵਰ ਦੀ ਜੇਕਰ ਅਸੀਂ ਇਸ ਦੀ ਸੁੰਘਣ ਸ਼ਕਤੀ ਦੀ ਗੱਲ ਕਰੀਏ ਤਾਂ ਇਸ ਦੀ ਸੁੰਘਣ ਸ਼ਕਤੀ ਮਨੁੱਖ ਨਾਲੋਂ 10 ਹਜ਼ਾਰ ਗੁਣਾ ਜ਼ਿਆਦਾ ਹੈ।ਇਹਨਾਂ ਨੂੰ ਟਰੇਨਿੰਗ ਦੇਕੇ ਕਈ ਤਰ੍ਹਾਂ ਦੇ ਅਪਰਾਧਿਕ ਘਟਨਾਵਾਂ ਜਿਵੇੱ ਕਿ ਚੋਰੀਆਂ, ਧਮਾਕੇ ਅਤੇ ਗੈਰ-ਕਾਨੂੰਨੀ ਨਸ਼ਿਆਂ ਆਦਿ ਮਾਮਲਿਆਂ ਦਾ ਪਤਾ ਲਗਾਇਆ ਜਾਂਦਾ ਹੈ।
             ਕੁੱਤਿਆਂ ਦੇ ਮੁਕਾਬਲਿਆਂ ‘ਚ ਰਿੰਗ-1 ਵਿੱਚ ਰੋਟਵੀਲ੍ਹਰ ਨੇ 10000 ਰੁਪਏ ਦਾ ਪਹਿਲਾ ਇਨਾਮ, ਜਰਮਨ ਸ਼ੈਫ਼ਡ ਨੇ 6000 ਰੁਪਏ ਦਾ ਦੂਸਰਾ ਇਨਾਮ ਅਤੇ ਸੈਮਿੳਡ ਨੇ 3000 ਰੁਪਏ ਦਾ ਤੀਸਰਾ ਇਨਾਮ ਜਿੱਤਿਆ।
ਰਿੰਗ -2 ਵਿੱਚ ਸੈਮਿੳਡ ਨੇ 10000 ਰੁਪਏ ਦਾ ਪਹਿਲਾ, ਜਰਮਨ ਸ਼ੈਫ਼ਡ ਨੇ 6000 ਹੁਪਏ ਦਾ ਦੂਜਾ ਇਨਾਮ ਅਤੇ ਲੈਬਰੇਡੋਰ ਨੇ 3000 ਰੁਪਏ ਦਾ ਤੀਸਰਾ ਇਨਾਮ ਜਿੱਤਿਆ।
               ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਸਥਾਨਕ ਵਰਤੋਂ ਵਿੱਚ ਆਉਣ ਵਾਲੇ ਜਾਨਵਰ ਅਤੇ ਪੇਡ-ਪੌਦਿਆਂ ਦਾ ਮੁਨੱਖੀ ਸੱਭਿਅਤਾ ਅਤੇ ਸੱਭਿਆਚਾਰ ਵਿਚ ਬਹੁਤ ਅਹਿਮ ਰੋਲ ਹੈ।ਵਿਸ਼ਵ ਕੈਨਨ ਸੰਸਥਾਂ ਵਲੋਂ ਦੁਨੀਆਂ ਵਿਚ ਵੱਡੀ ਪੱਧਰ ’ਤੇ 339 ਕੁੱਤਿਆਂ ਦੀਆਂ ਨਸਲਾਂ ਰਜਿਸਟਰ ਕੀਤੀਆਂ ਗਈਆਂ ਹਨ, ਜਿਹਨਾਂ ਨੂੰ 10 ਗਰੁੱਪਾਂ ਵਿੱਚ ਰੱਖਿਆ ਗਿਆ ਹੈ।ਇਹਨਾਂ ਵਿਚੋਂ ਕਾਰਵੈਨ ਹਾਊਂਡ, ਸੈਂਟਲ ਹਾਊਂਡ, ਰਾਜਾਪਾਲੇਅਮ ਹਾਊਡ, ਰਾਮਪੁਰ ਹਾਊਂਡ, ਵੈਂਜਰੀ ਹਾਊਂਡ, ਇੰਡੀਅਨ ਮਾਸਟਿਫ਼, ਇੰਡੀਅਨ ਪੈਰਾ ਡਾਗ, ਹਿਮਾਲੀਅਨ ਸ਼ੀਪ, ਬੁਲ ਕੁੱਤਾ ਆਦਿ ਦੇਸੀ ਨਸਲਾਂ ਹਨ।
ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਪੂਰੇ ਦੁਨੀਆਂ ਵਿਚ 100 ਕਰੋੜ ਦੀ ਗਿਣਤੀ ਵਿਚ ਕੁੱਤੇ ਪਾਏ ਜਾਂਦੇ ਹਨ।ਇਹਨਾਂ ਵਿਚੋਂ ਇਕੱਲੇ ਭਾਰਤ ‘ਚ 6 ਕਰੋੜ ਦੀ ਗਿਣਤੀ ਇਸ ਪਾਲਤੂ ਜਾਨਵਰ ਦੀ ਪਾਈ ਜਾਂਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply