Friday, March 20, 2026

ਗੁ. ਸ਼ਹੀਦਾਂ ਸਾਹਿਬ ਤੋ ਪਹੁ ਵਿੰਡ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁ. ਸ਼ਹੀਦ PPNJ0302202007ਗੰਜ਼ ਚੌਕ ਚਾਟੀਵਿੰਡ ਤੋਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਬ ਪਿਆਰਿਆਂ ਦੀ ਅਗਵਾਈ ‘ਚ ਗੁਰਦੁਆਰਾ ਜਨਮ ਅਸਥਾਨ ਪਹੁ ਵਿੰਡ ਸਾਹਿਬ ਤੱਕ ਸਜਾਇਆ ਗਿਆ।ਅਰਦਾਸ ਉਪਰੰਤ ਵੱਡੀ ਗਿਣਤੀ ‘ਚ ਸੰਗਤਾਂ ਬੱਸਾਂ, ਟਰੱਕਾਂ, ਵੈਨਾਂ ਤੇ ਆਪਣੇ ਨਿੱਜੀ ਦੋ ਪਹੀਆ ਤੇ ਚਾਰ ਪਹੀਆ ਵਾਹਣਾਂ ਤੋਂ ਇਲਾਵਾ ਟਰੈਕਟਰ ਟਰਾਲੀਆਂ ਰਾਹੀਂ ਰਾਵਾਨਾ ਹੋਈਆਂ। ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਅਕਾਲੀ ਆਗੂ ਤੇ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਅਤੇ ਕਾਰਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੋਂ ਇਲਾਵਾ ਸ਼ਰਧਾਲੂ ਸੰਗਤਾਂ ਹਾਜ਼ਰ ਸਨ।ਨਗਰ ਕੀਰਤਨ ਦਾ ਗੇਟ ਹਕੀਮਾਂ ਪਹੁੰਚਣ ‘ਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ।ਉਨਾਂ ਦੇ ਨਾਲ ਕੌਂਸਲਰ ਰੀਨਾ ਚੋਪੜਾ, ਕਾਂਗਰਸੀ ਆਗੂ ਪਰਮਜੀਤ ਸਿੰਘ ਚੋਪੜਾ, ਰਾਣਾ ਸ਼ਰਮਾ, ਬਿੱਟੂ ਪ੍ਰਧਾਨ, ਮਿੰਟੂ ਅਰੋੜਾ ਅਤੇ ਰਮਨ ਭੱਲਾ ਆਦਿ ਮੌਜੂਦ ਸਨ।
               PPNJ0302202008ਜਿਕਰਯੋਗ ਹੈ ਕਿ ਇਹ ਨਗਰ ਕੀਰਤਨ ਹਰ ਸਾਲ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਦੇ ਉਪਰਾਲੇ ਸਦਕਾ ਆਯੋਜਿਤ ਕੀਤਾ ਜਾਂਦਾ ਹੈ।ਸੰਗਤਾਂ ਪੂਰੇ ਜੋਸ਼ੋਖਰੋਸ਼ ਤੇ ਉਤਸ਼ਾਹ ਨਾਲ ਤਕਰੀਬਨ 45 ਕਿਲੋਮੀਟਰ ਪੈਂਡਾ ਤੈਅ ਕਰ ਕੇ ਗੁ. ਪਹੁਵਿੰਡ ਸਾਹਿਬ ਪਹੁੰਚ ਕੇ ਨਤਮਸਤਕ ਹੁੰਦੇ ਹਨ ਅਤੇ ਇੰਨਾਂ ਪੈਂਡਾ ਤੈਅ ਕਰ ਕੇ ਦੇਰ ਸ਼ਾਮ ਨੂੰ ਵਾਪਸ ਪਰਤਦੀਆਂ ਹਨ। ਨਗਰ ਕੀਰਤਨ ਦੇ ਸਾਰੇ ਰਸਤੇ ਵੱਖ-ਵੱਖ ਪਿੰਡਾਂ ਦੇ ਨਿਵਾਸੀ ਚਾਹ, ਦੁੱਧ, ਦਾਲਾਂ, ਸਬਜ਼ੀਆਂ, ਫਲ ਫਰੂਟ, ਪ੍ਰਸ਼ਾਦੇ ਤੇ ਹੋਰ ਬੇਅੰਤ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply