Friday, March 20, 2026

ਬਾਂਸਲ ਪਰਿਵਾਰ ਨੂੰ ਪੁੱਜਾ ਗਹਿਰਾ ਸਦਮਾ

ਭੀਖੀ, 3 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਬਾਂਸਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਲਾਲਾ ਇੰਦਰਜੀਤ ਬਾਂਸਲ ਪੁੱਤਰ ਬਿਹਾਰੀ ਲਾਲ ਦੀ ਸਵੇਰੇ 6.30 ਵਜੇ ਦਿਲ ਦਾ ਦੌਰਾ ਪੈਣ ਨਾਲ 65 ਸਾਲ ਦੀ ਉਮਰ ‘ਚ ਮੌਤ ਹੋ ਗਈ।ਲਾਲਾ ਇੰਦਰਜੀਤ ਦਾ ਦੁਪਹਿਰ ਸਮੇਂ ਰਾਮਬਾਗ ਭੀਖੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਲਾਲਾ ਇੰਦਰਜੀਤ ਬਾਂਸਲ ਬਹੁਤ ਹੀ ਵਧੀਆ ਸੁਭਾਅ ਅਤੇ ਨੇਕ ਦਿਲ ਇਨਸਾਨ ਸਨ। ਸਮਾਜ ਸੇਵਾ ਉਨ੍ਹਾਂ ਦਾ ਮੁੱਖ ਧਰਮ ਸੀ।ਲਾਲਾ ਇੰਦਰਜੀਤ ਬਾਂਸਲ ਦੀ ਕਰਿਆਨਾ ਦੁਕਾਨ ਲੱਖੀ ਰਾਮ ਬਿਹਾਰੀ ਲਾਲ ਦੀ ਦੁਕਾਨ ਦੇ ਨਾਮ ਨਾਲ ਬਹੁਤ ਮਸ਼ਹੂਰ ਹੈ।ਇਸ ਦੁੱਖ ਦੀ ਘੜੀ ਵਾਰਡ ਨੰਬਰ 3 ਦੇ ਐਮ.ਸੀ ਐਡਵੋਕੇਟ ਮਨੋਜ ਕੁਮਾਰ ਸਿੰਗਲਾ ਅਤੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਵਿੱਕੀ ਮਹਿਤਾ, ਗਊਸ਼ਾਲਾ ਕਮੇਟੀ, ਪੰਜਾਬ ਮਹਾਂਵੀਰ ਦਲ ਅਤੇ ਹੋਰ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਪਰਿਵਾਰ ਅਨੁਸਾਰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਰੁੜ ਪਾਠ ਦਾ ਭੋਗ 14 ਫਰਵਰੀ ਦਿਨ ਸ਼ੁੱਕਰਵਾਰ ਨੂੰ ਹਨੂੰਮਾਨ ਮੰਦਰ ਭੀਖੀ ਵਿਖੇ ਪਵੇਗਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply