Friday, April 17, 2026

ਦੇਸ਼ ਦੇ ਪਹਿਲੇ ਪੇਂਡੂ ਏ.ਸੀ ਬੱਸ ਸਟੈਂਡ ਦਾ ਉਦਘਾਟਨ 6 ਫਰਵਰੀ ਨੂੰ ਕਰਨਗੇ ਬੀਬੀ ਭੱਠਲ

ਲੌਂਗੋਵਾਲ, 5 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਨੇਕਾਂ ਵਿਕਾਸ ਕਾਰਜ ਕਰਵਾ ਕੇ ਇਲਾਕੇ ਦੀਆਂ ਪੰਚਾਇਤਾਂ ਲਈ ਪ੍ਰੇਰਨਾ ਸਰੋਤ ਬਣੇ ਪਿੰਡ PPNJ0502202008ਭੂਟਾਲ ਕਲਾਂ ਦੇ ਪੜੇ ਲਿਖੇ ਨੌਜਵਾਨ ਸਰਪੰਚ ਗੁਰਵਿੰਦਰ ਸਿੰਘ ਬੱਗੜ ਨੇ ਵੱਡਾ ਮਾਰਕਾ ਮਾਰਦਿਆਂ ਪਿੰਡ ਵਿੱਚ ਢੀਂਡਸਾ ਰੋਡ ‘ਤੇ ਦੇਸ਼ ਦੇ ਪਹਿਲੇ ਪੇਂਡੂ ਏ.ਸੀ ਬੱਸ ਸਟੈਂਡ ਦੀ ਉਸਾਰੀ ਕਰਵਾਈ ਹੈ।ਸਰਪੰਚ ਗੁਰਵਿੰਦਰ ਸਿੰਘ ਬੱਗੜ ਨੇ ਦੱਸਿਆ ਕਿ ਉਨਾਂ ਦੇ ਪਿੰਡ ਭੂਟਾਲ ਕਲਾਂ ਨੂੰ ਨਮੂਨੇ ਦੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਪਿੰਡ ਦੇ ਬੱਸ ਸਟੈਂਡ ਨੂੰ ਨਵੀਂ ਦਿੱਖ ਦਿੰਦਿਆਂ ਦੇਸ਼ ਦਾ ਪਹਿਲਾ ਪੇਂਡੂ ਏ.ਸੀ ਬੱਸ ਸਟੈਂਡ ਬਣਾਇਆ ਗਿਆ ਹੈ ਅਤੇ ਪਿੰਡ ਵਿੱਚ ਪੈਂਦੇ ਮੋੜਾਂ ਆਦਿ ਤੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਦੇ ਚੱਲਦਿਆਂ ਕਨਵੈਕਸ਼ ਸ਼ੀਸ਼ੇ ਲਗਾਏ ਗਏ ਹਨ।ਜਿਨ੍ਹਾਂ ਦਾ ਉਦਘਾਟਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ 6 ਫਰਵਰੀ ਨੂੰ ਕੀਤਾ ਜਾਵੇਗਾ।
              ਇਸ ਮੌਕੇ ਸ਼ੇਰ ਸਿੰਘ, ਹਰਦੀਪ ਰਾਮ, ਲਾਭ ਚੰਦ, ਸਤਿਗੁਰ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਕੌਰ, ਅਮਨਦੀਪ ਕੌਰ, ਸੁਖਪਾਲ ਕੌਰ, ਅਮਰਜੀਤ ਕੌਰ (ਸਾਰੇ ਪੰਚ) ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply