Wednesday, April 29, 2026

ਕਾਮਰੇਡ ਕਰਨੈਲ ਸਿੰਘ ਹੰਸਰੋਂ ਨੂੰ ਸ਼ਰਧਾਜਲੀਆਂ ਭੇਟ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਦੀਵੀ ਵਿਛੋੜਾ ਦੇ ਗਏ ਕਾਮਰੇਡ ਕਰਨੈਲ ਸਿੰਘ ਹੰਸਰੋਂ ਨਮਿਤ ਸ਼ਰਧਾਜਲੀ ਸਮਾਗਮ ਸਥਾਨਕ PPNJ0702202001ਪੈਲਸ ਵਿੱਚ ਕੀਤਾ ਗਿਆ।ਜਿਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ, ਜਿਲ੍ਹਾ ਅਤੇ ਸਥਾਨਕ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਉਨਾਂ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।
              ਵਿਸ਼ੇਸ਼ ਤੌਰ ‘ਤੇ ਪੁੱਜੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਾਮਰੇਡ ਕਰਨੈਲ ਸਿੰਘ ਕਰਦਿਆਂ ਦੱਸਿਆ ਕਿ ਕਾਲਜ਼ ਵਿੱਚ ਪੜਾਈ ਦੌਰਾਨ ਵਿਦਿਆਰਥੀ ਫੈਡਰੇਸ਼ਨ ਵਿੱਚ ਕੰਮ ਕਰਦਿਆਂ ਉਹ ਜਲੰਧਰ ਵਿਖੇ ਇੱਕ ਹੀ ਕਮਰੇ ਵਿੱਚ ਇੱਕ ਸਾਲ ਤੱਕ ਲਗਾਤਾਰ ਰਹੇ ਅਤੇ ਕਰਨੈਲ ਸਿੰਘ ਹੰਸਰੋਂ ਦੀ ਵਿਦਵਤਾ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ।ਵਿਦਿਆਰਥੀ ਜੀਵਨ ਸਮੇਂ ਕਰਨੈਲ ਸਿੰਘ ਹੰਸਰੋਂ ਨਵਾਂ ਸ਼ਹਿਰ, ਜਲੰਧਰ ਅਤੇ ਖਾਲਸਾ ਕਾਲਜ਼ ਅੰਮ੍ਰਿਤਸਰ ਵਿਖੇ ਸੂਬਾਈ ਪੱਧਰ ਦੇ ਉਭਰਵੇਂ ਆਗੂ ਸਨ।ਉਹਨਾਂ ਕਿਹਾ ਕਿ ਕਾਮਰੇਡ ਕਰਨੈਲ ਸਿੰਘ ਹੰਸਰੋਂ ਵਿਦਿਆਰਥੀ ਜੀਵਨ ਤੋਂ ਬਾਅਦ ਮਜ਼ਦੂਰ ਜਮਾਤ ਦੀ ਸੇਵਾ ਵਿੱਚ ਲੱਗ ਗਏ ਅਤੇ ਉਮਰ ਭਰ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਰਹੇ।ਕਾਮਰੇਡ ਕਰਨੈਲ ਸਿੰਘ ਹੰਸਰੋਂ ਦਾ ਜੀਵਨ ਸੰਘਰਸ਼ਾਂ ਭਰਿਆ ਸੀ।ਉਹਨਾਂ ਕਿਹਾ ਕਿ ਅੱਜ ਜਦੋਂ ਦੇਸ਼ ਵਿੱਚ ਬੜਾ ਫਿਕਰਮੰਦੀ ਵਾਲਾ ਮਾਹੌਲ ਹੈ।ਕਾਮਰੇਡ ਕਰਨੈਲ ਸਿੰਘ ਹੰਸਰੋਂ ਵਰਗੇ ਸਾਥੀ ਦਾ ਚਲੇ ਜਾਣਾ ਸਮਾਜ ਅਤੇ ਦੇਸ਼ ਲਈ ਬਹੁਤ ਘਾਟੇ ਵਾਲਾ ਹੈ।ਇਸ ਲਈ ਕਾਮਰੇਡ ਕਰਨੈਲ ਸਿੰਘ ਹੰਸਰੋਂ ਵਰਗੇ ਲੋਕਾਂ ਦੀ ਬਹੁਤ ਲੋੜ ਸੀ।
             ਕਾਮਰੇਡ ਬੰਤ ਤੋਂ ਇਲਾਵਾ ਅਮਰਜੀਤ ਸਿੰਘ ਆਸਲ, ਹਰਭਜਨ ਸਿੰਘ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਲਖਬੀਰ ਸਿੰਘ ਨਿਜ਼ਾਮਪੁਰਾ, ਵਿਜੇ ਕੁਮਾਰ, ਦਵਿੰਦਰ ਸੋਹਲ, ਰਜਿੰਦਰਪਾਲ ਕੌਰ, ਸਵਰਨ ਸਿੰਘ ਨਾਗੋਕੇ ਅਤੇ ਬਲਦੇਵ ਸਿੰਘ ਵੇਰਕਾ ਆਦਿ ਨੇ ਵੀ ਕਾਮਰੇਡ ਕਰਨੈਲ ਸਿੰਘ ਹੰਸਰੋਂ ਨੂੰ ਆਪਣੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।ਸਟੇਜ ਦਾ ਸੰਚਾਲਨ ਦਸਵਿੰਦਰ ਕੌਰ ਨੇ ਕੀਤਾ।ਅੰਤ ‘ਚ ਕਾਮਰੇਡ ਕਰਨੈਲ ਸਿੰਘ ਹੰਸਰੋਂ ਦੀ ਪੁੱਤਰੀ ਗਗਨ ਨੇ ਸਾਰਿਆਂ ਦਾ ਧੰਨਵਾਦ ਕੀਤਾ।
            ਇਸ ਮੌਕੇ ਪਰਮਜੀਤ ਸਿੰਘ, ਮੋਹਨ ਲਾਲ, ਜਗਦੀਸ਼ ਲਾਲ ਸ਼ਰਮਾ, ਸੁਖਵੰਤ ਸਿੰਘ, ਪਿਆਰਾ ਸਿੰਘ ਧਾਰੜ, ਗੁਰਦੀਪ ਸਿੰਘ ਗੁਰੂਵਾਲੀ, ਨਰਿੰਦਰਪਾਲ ਕੌਰ, ਗੁਰਭੇਜ ਸਿੰਘ, ਨਰਿੰਦਰ ਬੱਲ, ਅਮਰਜੀਤ ਸਿੰਘ ਬਾਈ, ਐਡਵੋਕੇਟ ਲਖਵਿੰਦਰ ਸਿੰਘ ਰੰਧਾਵਾ, ਗਿਆਨੀ ਗੁਰਦੀਪ ਸਿੰਘ, ਪ੍ਰਿੰਸੀਪਲ ਕੰਵਲਦੀਪ ਸਿੰਘ ਕਾਹਲੋਂ, ਮਹਾਂਵੀਰ ਸਿੰਘ ਪੱਟੀ, ਹਰਪਾਲ ਸਿੰਘ ਭੋਲਾ ਪ੍ਰਧਾਨ, ਰਣਜੀਤ ਸਿੰਘ ਬੀ.ਈ.ਓ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply