Tuesday, February 24, 2026

ਅਧਿਆਪਕਾਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਲੌਂਗੋਵਾਲ, 7 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਦੀ ਇਕਾਈ ਚੀਮਾ ਦੇ ਪ੍ਰਧਾਨ ਪਰਵਿੰਦਰ ਉਭਾਵਾਲ ਅਤੇ ਜੁਝਾਰ PPNJ0702202013ਸਿੰਘ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਇੱਕ ਵਫ਼ਦ ਅਧਿਆਪਕਾਂ ਦੇ ਮੰਗਾਂ ਮਸਲਿਆਂ ਸਬੰਧੀ ਮੰਗ ਪੱਤਰ ਦੇਣ ਲਈ ਨਾਇਬ ਤਹਿਸੀਲਦਾਰ ਲੌਂਗੋਵਾਲ ਨੂੰ ਮਿਲਿਆ।ਪਰਵਿੰਦਰ ਉਭਾਵਾਲ ਨੇ ਦੱਸਿਆ ਕਿ ਰੈਸ਼ਨੇਲਾਈਜੇਸ਼ਨ ਨੀਤੀ ਨੂੰ ਤਰਕ ਸੰਗਤ ਕਰਨ, ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਨੂੰ ਠੱਲ ਪਾਉਣ, ਸਕੂਲਾਂ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਧੱਕਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਆਦਿ ਸਬੰਧੀ ਮੰਗਾਂ ਤੋਂ ਜਾਣੂ ਕਰਵਾਇਆ।ਨਾਇਬ ਤਹਿਸੀਲਦਾਰ ਦੀ ਗੈਰ ਹਾਜ਼ਰੀ ਵਿੱਚ ਇਹ ਮੰਗ ਪੱਤਰ ਉਨਾਂ ਦੇ ਰੀਡਰ ਨੂੰ ਦਿੱਤਾ ਗਿਆ।
            ਇਸ ਮੌਕੇ ਬਲਾਕ ਚੀਮਾ ਦੇ ਬਹੁਤ ਸਾਰੇ ਅਧਿਆਪਕ ਜਸਵੀਰ ਨਮੋਲ, ਰਾਮ ਕ੍ਰਿਸ਼ਨ ਲੌਂਗੋਵਾਲ, ਜਗਤਾਰ ਲੌਂਗੋਵਾਲ, ਬੀਰਵਲ ਸਿੰਘ ਲੌਂਗੋਵਾਲ, ਸਤਨਾਮ ਉਭਾਵਾਲ, ਨਰਿੰਦਰਪਾਲ ਬਸੇਤੀਆ, ਮੇਜਰ ਸਿੰਘ ਸ਼ੇਰੋਂ ਅਤੇ ਜਗਜੀਤ ਕਿਲਾ ਭਰੀਆਂ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply