ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਭੀਖੀ ਕਸਬੇ ਦੇ ਗਰੀਬ ਕਿਸਾਨ ਦਲਜੀਤ ਸਿੰਘ ਉਰਫ਼ ਦੁੱਲਾ ਦਰਿਆਪੁਰ ਵਾਲੇ ਦੀ ਜ਼ਮੀਨ ਦੀ ਬੈਂਕ ਵੱਲੋਂ
ਕੁਰਕੀ ਕੀਤੀ ਜਾਣੀ ਸੀ।ਜਿਸ ਦੀ ਭਿਣਕ ਪੰਜਾਬ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਲੱਗ ਗਈ ਅਤੇ ਵਰਕਰ ਉਕਤ ਜ਼ਮੀਨ ‘ਤੇ ਪਹੁੰਚ ਗਏ।ਇਕੱਤਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਵਿਰੋਧ ਹੋਣ ਕਾਰਨ ਕੋਈ ਵੀ ਜ਼ਮੀਨ ਦੀ ਨਿਲਾਮੀ ਦੇਣ ਲਈ ਅੱਗੇ ਨਹੀਂ ਆਇਆ।ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਅਤੇ ਬੈਂਕ ਸਟਾਫ਼ ਨੂੰ ਬੇਰੰਗ ਵਾਪਸ ਮੁੜਨਾ ਪਿਆ।
ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਉਰਫ਼ ਦੁੱਲਾ ਨੇ 11 ਸਾਲ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਬਰਾਂਚ ਭੀਖੀ ਤੋਂ ਇੱਕ ਲੱਖ ਰੁਪਏ ਦਾ ਕਰਜ਼ਾ ਲਿਆ ਸੀ।ਜੋ ਹੁਣ ਦੋ ਲੱਖ ਸੱਤ ਹਜ਼ਾਰ ਪੰਜ ਸੌ ਅੱਸੀ ਰੁਪਏ ਬਣਦਾ ਹੈ ਅਤੇ ਕਿਸਾਨ ਪੈਸੇ ਭਰਨ ਦੀ ਸਮਰੱਥਾ ਵਿੱਚ ਨਹੀਂ।ਜਿਸ ਕਰਕੇ ਬੈਂਕ ਨੇ ਉਕਤ ਵਿਅਕਤੀ ਖਿਲਾਫ ਕੋਰਟ ਦੇ ਵਿੱਚ ਕੇਸ ਕਰ ਦਿੱਤਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਕਿਸਾਨ ਦੀ ਗ੍ਰਿਫ਼ਤਾਰੀ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਬੀਰਾ, ਬਿੰਦਰ ਸਿੰਘ ਬੋਘਕਾ, ਸੁੱਖਾ ਪੰਡਤ, ਗੁਰਦੀਪ ਸਿੰਘ ਦੀਪਾ, ਭੋਲਾ ਸਿੰਘ, ਕੋਹਲੀ ਘੁਲਾੜੇ ਵਾਲਾ, ਮਿੱਠੂ ਸਿੰਘ, ਬੀਰਾ ਲੁਹਾਰ, ਭਾਗ ਸਿੰਘ, ਜੈ ਗੋਪਾਲ ਸ਼ਰਮਾ, ਜਸਵੰਤ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media