ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਵਿਦਿਅਕ ਸਾਲ ਵਿਚ ਹੀ ਸਥਾਪਤ ਕੀਤੇ
ਗਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਜਲੰਧਰ ਦੇ ਡੀ.ਏ.ਵੀ ਕਾਲਜ ਵਿਚ ਹੋਏ ਮੀਡੀਆ ਫੈਸਟ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਕਈ ਪੁਜੀਸ਼ਨਾਂ ਹਾਸਲ ਕੀਤੀਆਂ ਹਨ।
ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਕੌਰ ਨੇ ਦੱਸਿਆ ਕਿ ਇਸ ਫੈਸਟ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਜਰਨਲਿਜ਼ਮ ਵਿਸ਼ੇ ਨਾਲ ਸਬੰਧਤ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ, ਜਿਨ੍ਹਾਂ ਵਿਚੋਂ ਵਿਜ਼ੂਐਲ ਐਡ, ਰਿਪੋਰਟਿੰਗ ਰਾਈਟਿੰਗ ਅਤੇ ਕੋਰੀਓਗਰਾਫੀ ਵਿਚ ਵਧੀਆ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਵਿਜ਼ੂਐਲ ਐਡ ਵਿਚ ਤਨਵੀਰ ਸਿੰਘ, ਕੁਵਰ ਸਿੰਘ ਅਤੇ ਰਾਘਵ ਸ਼ਰਮਾ ਨੇ ਹਿੱਸਾ ਲਿਆ ਜਦੋਂਕਿ ਰਿਪੋਰਟਿੰਗ ਵਿਚ ਦਿਵਿਆ ਸ਼ਰਮਾ ਅਤੇ ਕੋਰੀਓਗਰਾਫੀ ਵਿਚ ਪ੍ਰਭਜੋਤ ਕੌਰ, ਹਰਲੀਨ ਕੌਰ, ਸਾਇਮਨ ਰਿਆੜ, ਦਿਵਿਆ ਸ਼ਰਮਾ ਅਤੇ ਗਾਇਤਰੀ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਪਹਿਲੀ ਭਾਗਦਾਰੀ ਨਾਲ ਵਿਭਾਗ ਦਾ ਨਾਂ ਰੌਸ਼ਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਕ ਦਿਨਾਂ ਮੀਡੀਆ ਫੈਸਟ ਵਿਚ ਹਿੱਸਾ ਲੈ ਕੇ ਵਿਦਿਆਰਥੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨੂੰ ਕਾਫੀ ਤਜ਼ਰਬੇ ਹੋਏ ਹਨ ਜੋ ਅਗਲੇ ਮੁਕਾਬਲਿਆਂ ਵਿਚ ਕੰਮ ਆਉਣਗੇ।ਉਨ੍ਹਾਂ ਦੱਸਿਆ ਕਿ ਵਿਜ਼ੁਅਲ ਐਡ ਅਤੇ ਕੋਰੀਓਗ੍ਰਾਫੀ ਵਿਚ ਤੀਜਾ ਅਤੇ ਰਿਪੋਰਟਿੰਗ ਵਿਚ ਕਾਂਸਲੇਸ਼ਨ ਇਨਾਮ ਹਾਸਲ ਕੀਤੇ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media