ਅੰਮ੍ਰਿਤਸਰ, 13 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ, ਪਰੰਤੂ ਕੁੱਝ ਆਪਣੇ ਹੀ ਲੋਕਾਂ ਵੱਲੋਂ ਇਸ ਨੂੰ ਬਦਨਾਮ
ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਹਰਚਰਨ ਸਿੰਘ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਨ ‘ਤੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਰੂਪ ਵਿੱਚ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਨੇ ਸ਼੍ਰੋਮਣੀ ਕਮੇਟੀ ‘ਚ ਪ੍ਰਬੰਧਕੀ ਪਦਵੀ ’ਤੇ ਕਾਰਜਸ਼ੀਲ ਸਮੇਂ ਉਸ ਨੇ ਸੰਸਥਾ ਦੇ ਹਰ ਫੈਸਲੇ ’ਤੇ ਸਹਿਮਤੀ ਦਿੱਤੀ।ਹਰ ਮਤਾ ਉਸ ਨੇ ਆਪਣੇ ਦਸਤਖ਼ਤਾਂ ਨਾਲ ਹੀ ਰਲੀਜ਼ ਕੀਤਾ।2015 ਵਿਚ ਰਾਮ ਰਹੀਮ ਦੀ ਮੁਆਫ਼ੀ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਵਾਲੇ ਮਤੇ ਉਪਰ ਵੀ ਹਰਚਰਨ ਸਿੰਘ ਦੇ ਹੀ ਦਸਤਖ਼ਤ ਹਨ।ਜੇਕਰ ਇਹ ਇਸ ਨਾਲ ਸਹਿਮਤ ਨਹੀਂ ਸੀ ਤਾਂ ਮਤਾ ਜਾਰੀ ਹੀ ਕਿਉਂ ਕੀਤਾ।ਉਹ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦਾ ਰਿਹਾ ਅਤੇ ਅੱਜ ਜਾਣਬੁੱਝ ਕੇ ਸੰਸਥਾ ਨੂੰ ਬਦਨਾਮ ਕਰ ਰਿਹਾ ਹੈ।ਅਤੇ ਇਹ ਹੁਣ ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਮਾਣ-ਸਨਮਾਨ ਨੂੰ ਢਾਹ ਲਾਈ ਹੈ।
ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਪੰਡਾਲ ਲਗਾਉਣ ਸਬੰਧੀ ਟੈਂਡਰ ਸ਼ੋਅ ਕਰਾਫਟ ਪ੍ਰਾ: ਲਿਮਟਿਡ ਕੰਪਨੀ ਨਵੀਂ ਦਿੱਲੀ ਦਾ ਟੈਂਡਰ ਪ੍ਰਵਾਨ ਕੀਤਾ ਗਿਆ ਸੀ।ਪ੍ਰਵਾਨ ਕੀਤੇ ਇਸ ਟੈਂਡਰ ਅਨੁਸਾਰ ਮੇਨ ਪੰਡਾਲ ’ਤੇ 2 ਕਰੋੜ 72 ਲੱਖ 82 ਹਜ਼ਾਰ 925 ਰੁਪਏ ਅਤੇ ਗੇਟ ’ਤੇ 32 ਲੱਖ 3 ਹਜ਼ਾਰ 478 ਰੁਪਏ ਇਸ ਕੰਪਨੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਦਾ ਕੀਤੇ ਗਏ ਸਨ।
ਉਨ੍ਹਾਂ ਇਹ ਵੀ ਦੱਸਿਆ ਕਿ ਸੰਨ 2010 ਤੋਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪੁੱਜੇ ਹੋਏ ਟੈਂਡਰਾਂ ਵਿੱਚੋਂ ਘੱਟ ਰੇਟ ਵਾਲੀ ਫਰਮ ਐਸ.ਐਸ ਕੋਹਲੀ ਐਂਡ ਐਸੋਸੀਏਟ ਚੰਡੀਗੜ੍ਹ ਦੀ ਫਰਮ ਨੂੰ ਗੁਰਦੁਆਰਾ ਸਾਹਿਬਾਨ 85 ਦਾ ਪ੍ਰੀ ਆਡਿਟ/ਇੰਟਰਨਲ ਆਡਿਟ ਅਤੇ ਬਾਅਦ ਵਿਚ ਸਕੂਲਾਂ/ਕਾਲਜਾਂ ਦਾ ਕੰਮ ਅਲਾਟ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media