ਅੰਮ੍ਰਿਤਸਰ 14 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਨਵੇਂ ਬਣੇ ਚੇਅਰਮੈਨ ਕਰਨਜੀਤ ਸਿੰਘ ਦਾ ਜਿਲ੍ਹਾ ਕਚਹਿਰੀਆਂ
ਵਿਖੇ ਪਹੁੰਚਣ ‘ਤੇ ਵਕੀਲ ਗੁਰਪ੍ਰੀਤ ਸਿੰਘ ਖੁਰਮਣੀਆਂ, ਨਵਨੀਤ ਸਿੰਘ ਸੰਗੋਤਰਾ ਅਮਨਦੀਪ ਸਿੰਘ ਪਾਹਵਾ ਅਤੇ ਸੁਖਮਨਦੀਪ ਸਿੰਘ ਮਜੀਠਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਗੁਰਪ੍ਰੀਤ ਸਿੰਘ ਖੁਰਮਣੀਆਂ ਨੇ ਬੀਤੇ ਦਿਨੀਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਬਾਰ ਕੌਂਸਲ ਦੀ ਹੋਈ ਇਕੱਤਰਤਾ ਵਿੱਚ ਕਰਨਜੀਤ ਸਿੰਘ ਨੂੰ ਸਰਬਸੰਤੀ ਨਾਲ ਚੇਅਰਮੈਨ ਚੁਣੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਇਸ ਨਿਯੁਕੱਤੀ ‘ਤੇ ਉਨਾ ਨੂੰ ਵਧਾਈ ਦਿੱਤੀ।ਕਰਨਜੀਤ ਸਿੰਘ ਨੇ ਕਿਹਾ ਕਿ ਉਹ ਗੁਰੂ ਨਗਰੀ ਅੰਮ੍ਰਿਤਸਰ ਦੇ ਜ਼ੰਮਪਲ ਹਨ ਤੇ ਉਹ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵਲੋਂ ਮਿਲੇ ਪਿਆਰ ਲਈ ਸਦਾ ਰਿਣੀ ਰਹਿਣਗੇ।ਇਸ ਮੌਕੇ ਵਕੀਲ ਜੈਅੰਤ ਨਾਥ ਸ਼ਰਮਾ, ਨਵਾਬ ਸਿੰਘ ਗਿੱਲ, ਕਰਨਬੀਰ ਸਿੰਘ ਲੇਹਲ, ਸਮਰਾਟ ਸਿੰਘ ਮਜੀਠਾ, ਸੁਲਤਾਨ ਸਿੰਘ ਅਤੇ ਬਿਕਰਮ ਸਿੰਘ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media