Saturday, March 7, 2026

15 ਲੱਖ ਦੀ ਲਾਗਤ ਨਾਲ ਸ਼ਿਵਾਜੀ ਪਾਰਕ ਦਾ ਕੀਤਾ ਜਾਵੇਗਾ ਸੁੰਦਰੀਕਰਨ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਰਾਣੀ ਕਾ ਬਾਗ ਵਿਖੇ ਸਥਿਤ PPNJ2002202004ਸ਼ਿਵਾਜੀ ਪਾਰਕ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਸੁੰਦਰੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ।ਸੋਨੀ ਨੇ ਕਿਹਾ ਕਿ ਸ਼ਿਵਾਜੀ ਪਾਰਕ ਵਿੱਚ ਨਵੇਂ ਫੁੱਟਪਾਥ ਬਣਾਏ ਜਾਣਗੇ ਅਤੇ ਮਿਊਜ਼ੀਕਲ ਫੁਆਰੇ ਵੀ ਲੱਗਣਗੇ।ਪਾਰਕ ਵਿੱਚ ਬੱਚਿਆਂ ਲਈ ਵਧੀਆ ਕਿਸਮ ਦੀ ਪੰਗੂੜੇ ਅਤੇ ਕਸਰਤ ਕਰਨ ਲਈ ਜਿੰਮ ਤੇ ਸਾਉਂਡ ਸਿਸਟਮ ਵੀ ਲਗਾਇਆ ਜਾਵੇਗਾ।ਜਿਸ ਵਿੱਚ ਸਵੇਰੇ ਅਤੇ ਸ਼ਾਮ ਧਾਰਮਿਕ ਗੀਤ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਪਾਰਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ ਇਸ ਮਹੀਨੇ ਦੌਰਾਨ ਮੁਕੰਮਲ ਕਰ ਲਿਆ ਜਾਵੇਗਾ।
           ਇਸ ਮੌਕੇ ਰਾਜ ਕੁਮਾਰ ਵੇਰਕਾ ਹਲਕਾ ਵਿਧਾਇਕ ਪੱਛਮੀ, ਵਿਕਾਸ ਸੋਨੀ ਕੌਂਸਲਰ, ਅਸ਼ੋਕ ਸੋਨੀ, ਲਾਇਨ ਜੇ.ਐਸ. ਨਾਗੋਾਲ, ਰਾਘਵ ਸੋਨੀ, ਰਿਸ਼ੀ ਰਾਜ, ਸਤੀਸ਼ ਬੇਦੀ ਅਤੇ ਮਨਮੋਹਨ ਕੁੰਦਰਾ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …