ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਦਸਵੀਂ ਕਲਾਸ ‘ਚ ਪੜ੍ਹਦੀ ਦੀਪਾਨਿਕਾ ਗੁਪਤਾ ਨੇ ਅੰਗ੍ਰੇਜੀ
ਦੀ ਰਾਸ਼ਟਰੀ ਉਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5000 ਦਾ ਨਕਦ ਇਨਾਮ ਪ੍ਰਾਪਤ ਕੀਤਾ ਹੈ।
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਦਸਿਆ ਕਿ ਸਾਇੰਸ ਉਲੰਪੀਆਡ ਫਾਊਂਡੇਸ਼ਨ ਤੇ ਬ੍ਰਿਟਿਸ਼ ਕਾਊਂਸਿਲ ਵਲੋਂ ਕਰਵਾਏ ਗਏ ਇੰਗਲਿਸ਼ ਉਲੰਪੀਆਡ ‘ਚ ਦੇਸ਼ ਭਰ ਤੋਂ ਸਕੂਲੀ ਬੱਚਿਆਂ ਨੇ ਹਿੱਸਾ ਲਿਆ।ਜਦਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਦੀਪਾਨਿਕਾ ਗੁਪਤਾ ਨੇ ਵਿਲੱਖਣ ਯੋਗਤਾ ਦਾ ਪ੍ਰਮਾਣ ਦਿੱਤਾ। ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੀਪਾਨਿਕਾ ਗੁਪਤਾ ਨੂੰ ਇਸ ਅਹਿਮ ਪ੍ਰਾਪਤੀ ਦੀ ਵਧਾਈ ਦਿੱਤੀ।ਡਾ. ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਸ਼ਕੂਲ-1, ਡਾ. ਵੀ.ਪੀ ਲਖਨਪਾਲ ਚੇਯਰਮੈਨ, ਡਾ. ਨੀਲਮ ਕਾਮਰਾ, ਖੇਤਰੀ ਅਧਿਕਾਰੀ ਤੇ ਡਾ. ਰਾਜੇਸ਼ ਕੁਮਾਰ ਮੈਨੇਜਰ ਨੇ ਵੀ ਦੀਪਾਨਿਕਾ ਗੁਪਤਾ ਨੂੰ ੲਸ ਸਫਲਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media