Thursday, September 24, 2026

ਮਹਾਸ਼ਿਵਰਾਤਰੀ ਦੇ ਸਬੰਧ ‘ਚ ਸ਼ੋਭਾ ਯਾਤਰਾ ਕੱਢੀ

ਸੰਗਰੂਰ/ ਲੌਂਗੋਵਾਲ, 23 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸ਼ੇਰੋਂ ਦੇ ਸ਼ਿਵ ਧਾਮ ਮੰਦਿਰ ਦੇ ਪੁਜਾਰੀ ਪ੍ਰਭੂ ਦਿਆਲ ਵਲੋਂ ਸ਼ਿਵਰਾਤਰੀ PPNJ2302202020ਮੌਕੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕੀਤੇ ਗਏ।ਸ਼ਿਵ ਧਾਮ ਮੰਦਿਰ ਤੋਂ ਵਿਸ਼਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ।ਤਰਸੇਮ ਚੰਦ ਭੋਲਾ ਅਤੇ ਅੰਮ੍ਰਿਤਪਾਲ (ਕੁੱਕਾ ਸੇਠ) ਨੇ ਦੱਸਿਆ ਕਿ ਸ਼ਿਵਰਾਤਰੀ ਦੇ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸ਼ੋਭਾ ਯਾਤਰਾ ਕੱਢੀ ਗਈ।ਜਿਸ ਵਿੱਚ ਭਗਵਾਨ ਸ਼ਿਵ, ਪਾਰਵਤੀ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ।ਸ਼ਰਧਾਲੂਆਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਹ ਸ਼ੋਭਾ ਯਾਤਰਾ ਵੱਖ-ਵੱਖ ਪੜਾਵਾਂ ‘ਤੇ ਰੁਕਦਿਆਂ ਸ਼ਿਵ ਧਾਮ ਮੰਦਿਰ ਪਹੁੰਚ ਕੇ ਸਮਾਪਤ ਹਈ।
                ਇਸ ਮੌਕੇ ਦੇਵੀ ਚੰਦ ਸਿੰਗਲਾ, ਕਮਲੇਸ਼ ਸੇਠ, ਮਨੋਜ ਸਿੰਗਲਾ, ਰਜੀਵ ਗੋਇਲ, ਸੁਰਿਆਸ ਜੈਨ, ਵਿਪਨ ਗੋਇਲ, ਜੀਵਨ ਸੇਠ, ਨਿੱਕਾ ਸੇਠ, ਸਿਵਜੀ ਪੰਡਿਤ, ਜੋਗੇਸ਼ , ਮੁਕੇਸ਼ ਕੁਮਾਰ, ਬਲਦੇਵ ਸਿੰਗਲਾ, ਡਾ. ਰਮੇਸ਼, ਬੀਰਬਲ, ਰਕੇਸ਼, ਰਵੀ ਕੁਮਾਰ, ਗੋਲਡੀ, ਗਰਮੇਲ ਸਿੰਘ, ਅਰਨਦੀਪ ਸਿੰਘ, ਮਨਪ੍ਰੀਤ ਸਿੰਘ , ਕਾਲਾ ਸਿੰਘ, ਜੈਕੀ ਸਿੰਗਲਾ, ਜੈਕੀ ਸ਼ਰਮਾਂ, ਹੈਪੀ, ਪਨੀਤ ਕੁਮਾਰ, ਕਮਲ ਕੁਮਾਰ (ਬੰਗਾ) ਤੇ ਹੈਰੀ ਕੁਮਾਰ ਆਦਿ ਹਾਜ਼ਰ ਸਨ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …