Thursday, September 24, 2026

ਦਲਿਤਾਂ ਤੋਂ ਨਜਾਇਜ਼ ਵਸੂਲੀ ‘ਤੇ ਐਸ.ਸੀ ਕਮਿਸ਼ਨ ਦਾ ਸਖ਼ਤ ਐਕਸ਼ਨ, ਰਾਸ਼ਨ ਡੀਪੂ ਹੋਲਡਰ ਮੁਅੱਤਲ

ਦਲਿਤਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ – ਪੂਨਮ ਕਾਂਗੜਾ

ਸੰਗਰੂਰ/ ਲੌਂਗੋਵਾਲ, 23 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਰਾਸ਼ਨ ਡਿਪੂ ਹੋਲਡਰ ਵਲੋਂ ਰਾਸ਼ਨ ਕਾਰਡਾਂ `ਤੇ ਬੱਚਿਆਂ ਦਾ ਨਾਂ ਦਰਜ਼ Punam Kangra SC Stਕਰਨ ਬਦਲੇ ਦਲਿਤਾਂ ਤੋਂ ਕੀਤੀ ਨਜਾਇਜ਼ ਵਸੂਲੀ ‘ਤੇ ਸਖ਼ਤ ਐਕਸ਼ਨ ਲੈਂਦਿਆ ਐਸ.ਸੀ ਕਮਿਸ਼ਨ ਪੰਜਾਬ ਨੇ ਡਿਪੂ ਹੋਲਡਰ ਦਾ ਲਾਈਸੈਂਸ ਰੱਦ ਕਰਵਾ ਕੇ ਕਾਨੂੰਨੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਗੌਰਤਲਬ ਹੈ ਕਿ ਕੁੱਝ ਮਹੀਨੇ ਪਹਿਲਾਂ ਜਿਲਾ ਸੰਗਰੂਰ ਦੇ ਪਿੰਡ ਗੋਬਿੰਦਪੁਰਾ ਨਾਗਰੀ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਕਾਰਡ ਧਾਰਕਾਂ ਕੋਲੋਂ ਪਿੰਡ ਦੇ ਡਿਪੂ ਹੋਲਡਰ ਵਲੋਂ ਪਰਿਵਾਰ ਦੇ ਬੱਚਿਆਂ ਅਤੇ ਹੋਰ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਵਿੱਚ ਦਰਜ਼ ਕਰਨ ਬਦਲੇ 200 ਅਤੇ 500 ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਲੈ ਕੇ ਨਜਾਇਜ਼ ਵਸੂਲੀ ਕੀਤੀ ਗਈ ਸੀ।ਪ੍ਰੰਤੂ ਰਾਸ਼ਨ ਕਾਰਡਾਂ ਵਿੱਚ ਨਾਮ ਨਾ ਦਰਜ਼ ਹੋਣ ਤੋਂ ਦੁਖੀ ਦਲਿਤ ਵਰਗ ਨਾਲ ਸਬੰਧਿਤ ਕਾਰਡ ਧਾਰਕਾਂ ਵਲੋਂ ਇਸ ਦੀ ਸ਼ਿਕਾਇਤ ਮਾਨਯੋਗ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕੀਤੀ ਗਈ।ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਰਿਟਾਇਰ ਆਈ.ਏ.ਐਸ ਵਲੋਂ ਇਸ ਦੀ ਪੜਤਾਲ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਸੌਂਪ ਦਿੱਤੀ।ਜਿਸ ਦੇ ਚਲਦਿਆਂ ਸਬੰਧਤ ਵਿਭਾਗ ਵਲੋਂ ਡਿਪੂ ਹੋਲਡਰ ਨੂੰ ਮੁਅੱਤਲ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦਲਿਤਾਂ ਨਾਲ ਵਧੀਕੀਆਂ ਕਰਨ ਅਤੇ ਦਲਿਤਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨਾਂ ਕਿਹਾ ਕਿ ਉਕਤ ਮਾਮਲੇ ‘ਚ ਸਖ਼ਤ ਕਾਰਵਾਈ ਦੀ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …