ਜੰਡਿਆਲਾ, 27 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ 15ਵੀਂ ਨੈਸ਼ਨਲ ਬਾਡੀ ਬਿਲਡਿੰਗ
ਚੈਪੀਅਨਸ਼ਿਪ 22 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਸਰਸਵਤੀ ਹੈਲਥ ਕਲੱਬ ਦੇ ਪ੍ਰਧਾਨ ਵਰਿੰਦਰ ਸੂਰੀ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾ ਮੁਕਾਬਲਿਆਂ ਵਿੱਚ ਬੈਂਚ ਪ੍ਰੈਸ, ਬਾਡੀ ਬਿਲਡਿੰਗ, ਸਟਰੈਥ ਬਿਲਡਿੰਗ ਅਤੇ ਬੈਸਟ ਬਾਈਸੈਪ ਆਦਿ ਦੇ ਉਪਨ ਮੁਕਾਬਲੇ ਕਰਵਾਏ ਜਾਣਗੇ।ਪਹਿਲੇ ਦੂਜੇ ਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੋਕੋ ਪ੍ਰਦੀਪ ਸੂਰੀ, ਮੋਤੀ ਸੂਰੀ, ਵਿੱਕੀ ਸੂਰੀ, ਡਾ. ਪਸਾਹਨ, ਸੰਨੀ ਸੂਰੀ, ਵਿੱਕੀ ਆਨੰਦ, ਬੰਟੀ, ਸਾਹਿਲ ਜੰਡਿਆਲਾ, ਅਭੀ, ਰਾਕੇਸ਼ ਆਨੰਦ, ਚੇਤਨ, ਚੰਦੂ ਅਤੇ ਕਲੱਬ ਦੇ ਹੋਰ ਨੌਜਵਾਨ ਦ ਹਾਜ਼ਰ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media