Friday, May 15, 2026

ਪੈਨਸ਼ਨਰਾਂ ਨੇ ਇਸ ਸਾਲ ਦੇ ਬਜ਼ਟ ਨੂੰ ਨਿਰਾਸ਼ਾਜਨਕ ਐਲਾਨਿਆ

140 ਮਹੀਨਿਆਂ ਦੇ ਡੀ.ਏ ਭੁਗਤਾਨ ਬਾਰੇ ਕੋਈ ਜਿਕਰ ਨਹੀਂ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 3 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2020-21 ਲਈ ਪੇਸ਼ ਕੀਤੇ ਗਏ ਬਜ਼ਟ ਨੂੰ Prem Sagar Sharmaਪੰਜਾਬ ਦੇ ਸਰਕਾਰੀ ਪੈਨਸ਼ਨਰਾਂ ਨੇ ਨਿਰਾਸ਼ਾਜਨਕ ਦੱਸਿਆ ਹੈ।ਪੰਜਾਬ ਰਾਜ ਪੈਨਸ਼ਰਜ਼ ਮਹਾਂ ਸੰਘ ਦੇ ਪ੍ਰਧਾਨ ਅਤੇ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਹੈ ਕਿ 01-07-2018 ਤੋਂ 6 ਪ੍ਰਤੀਸ਼ਤ ਮਹਿੰਗਾਈ ਰਾਹਤ ਦਿੱਤੀ ਗਈ ਹੈ ਜੋ ਕਿ 142 ਤੋਂ ਵਧ ਕੇ 148 ਫੀਸਦ ਹੋ ਗਈ ਹੈ। 01-01-2019 ਤੋਂ 6 ਪ੍ਰਤੀਸ਼ਤ 01-07-2019 ਤੋਂ 10 ਅਤੇ 01-01-2020 ਤੋਂ ਇਕ ਫੀਸਦ, ਯਾਨੀ ਕਿ 17 ਫੀਸਦ ਮਹਿੰਗਾਈ ਰਾਹਤ ਹੋਰ ਦੇਣੀ ਬਣਦੀ ਹੈ ਜਿਸ ਦੀ ਅਦਾਇਗੀ ਕਰਨ ਬਾਰੇ ਬਜ਼ਟ ਵਿੱਚ ਕੋਈ ਜਿਕਰ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦਾ ਗਠਨ ਬਾਦਲ ਸਰਕਾਰ ਵੇਲੇ ਨਵੰਬਰ 2015 ਵਿੱਚ ਗਠਨ ਕੀਤਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬਜਟ ਵਿੱਚ ਇਸੇ ਸਾਲ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ । 01-07-2018 ਤੋਂ ਡੀ.ਏ ਦੇਣ ਉਪਰੰਤ 7 ਮਹੀਨਿਆਂ ਦਾ ਬਕਾਇਆ ਹੋਰ ਵਧ ਕੇ 140 ਮਹੀਨੇ ਦਾ ਬਣ ਗਿਆ ਹੈ।ਇਸ ਅਦਾਇਗੀ ਬਾਰੇ ਬਜਟ ਖਾਮੋਸ਼ ਹੈ। 18 ਪ੍ਰਤੀਸ਼ਤ ਰੇਵਨਿਊ ਦੇ ਵਾਧੇ ਉਪਰੰਤ ਵੀ ਪੈਨਸ਼ਨਰਾਂ ਨੂੰ ਪੱਕਾ ਮੈਡੀਕਲ ਭੱਤਾ 500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਨਹੀਂ ਕੀਤਾ ਗਿਆ। ਇਸ ਲਈ ਪੰਜਾਬ ਭਰ ਦੇ ਪੈਨਸ਼ਨਰਾਂ ‘ਚ ਪੰਜਾਬ ਸਰਕਾਰ ਪ੍ਰਤੀ ਅਤਿ ਨਿਰਾਸ਼ਾ ਹੈ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …