Sunday, June 14, 2026

‘ਕੁਦਰਤੀ ਦਵਾਈਆਂ ਅਤੇ ਉਨ੍ਹਾਂ ਦੀ ਮੈਡੀਕਲ ਖੇਤਰ ’ਚ ਮਹੱਤਤਾ’ ’ਤੇ 2 ਰੋਜ਼ਾ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਬੌਟਨੀ ਵਿਭਾਗ ਵਲੋਂ ਆਈ.ਆਈ.ਟੀ ਬੰਬੇ ਦੇ ਸਹਿਯੋਗ ਨਾਲ ‘ਕੁਦਰਤੀ ਦਵਾਈਆਂ PPNJ0403202007ਅਤੇ ਉਨ੍ਹਾਂ ਦੀ ਮੈਡੀਕਲ ਖੇਤਰ ’ਚ ਮਹੱਤਤਾ’ ’ਤੇ 2 ਰੋਜ਼ਾ ਰਾਸ਼ਟਰੀ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਵਰਕਸ਼ਾਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ।
              ਵਰਕਸ਼ਾਪ ਦੇ ਮੁੱਖ ਪ੍ਰਵਕਤਾ ਪਿਊਸ਼ ਪ੍ਰਸ਼ਾਦ, ਗੰਗਾ ਰਾਮ ਹਸਪਤਾਲ ਨਵੀਂ ਦਿੱਲੀ ਨੇ ਦੋ ਦਿਨਾਂ ਵਰਕਸ਼ਾਪ ’ਚ ਬੱਚਿਆਂ ਨੂੰ ਕੁਦਰਤੀ ਦਵਾਈਆਂ ਬਾਰੇ ਵਿਸਥਾਰ ਨਾਲ ਸਮਝਾਇਆ।ਵਰਕਸ਼ਾਪ ਦੇ ਪਹਿਲੇ ਸੈਸ਼ਨ ’ਚ ਉਨ੍ਹਾਂ ਨੇ ਦੱਸਿਆ ਕਿ ਪੌਦੇ ਜਿਸ ਤਰ੍ਹਾਂ ਦੀ ਜਗ੍ਹਾ ’ਤੇ ਪੈਦਾ ਹੁੰਦੇ ਹਨ।ਸਰੀਰ ’ਚ ਉਸੇ ਤਰ੍ਹਾਂ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਰੱਖਦੇ ਹਨ।ਜਿਵੇਂ ਕਿ ਪਥਰੀਲੀ ਜ਼ਮੀਨ ’ਤੇ ਉਗਣ ਵਾਲਾ ਇਕ ਪੌਦਾ (ਪੱਥਰ ਚੱਟ) ਸਰੀਰ ’ਚੋਂ ਪੱਥਰੀ ਨੂੰ ਖ਼ਤਮ ਕਰ ਸਕਦਾ ਹੈ ਅਤੇ ਕੰਡਿਆਲੀ ਥੋਰ (ਕੈਕਟਸ) ਸਰੀਰ ’ਚੋਂ ਪੀੜ ਨੂੰ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ।
                 ਵਰਕਸ਼ਾਪ ਦੇ ਦੂਜੇ ਦਿਨ ਦੀ ਸ਼ੁਰੂਆਤ ਪ੍ਰਯੋਗੀ ਕਾਰਵਾਈ ਨਾਲ ਹੋਈ ਜਿੱਥੇ ਵਿਦਿਆਰਥੀਆਂ ਨੇ ਕੰਪਿਊਟਰ ਦੀ ਵਰਤੋਂ ਰਾਹੀਂ ਨਵੇਂ ਤਰੀਕੇ ਸਿੱਖੇ ਜੋ ਕਿ ਇਹ ਦਰਸਾਉਂਦੇ ਹਨ ਕਿ ਕਿਸੇ ਵੀ ਪੌਦੇ ’ਚ ਕਿਹੜੇ ਕੁਦਰਤੀ ਤੱਤ ਮੌਜੂਦ ਹਨ ਜਿੰਨ੍ਹਾਂ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਸਰੀਰ ਦੀ ਕਿਸ ਬੀਮਾਰ ਪ੍ਰਣਾਲੀ ਨੂੰ ਠੀਕ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨਾਲ ਵਾਰਤਾਲਾਪ ਕਰਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ‘ਬਾਇਓਡਾਟਾ’ ਅਤੇ ‘ਖੋਜ-ਪੱਤਰ’ ਲਿਖਣ ਦੇ ਤਰੀਕੇ ਦੱਸੇ। ਇਸ ਵਰਕਸ਼ਾਪ ਦੇ ਅਖੀਰਲੇ ਸੈਸ਼ਨ ’ਚ ਪ੍ਰੀਖਿਆ ਰਾਹੀਂ 4 ਵਿਦਿਆਰਥੀ ਚੁਣੇ ਗਏ ਜੋ ਕਿ ‘ਵੈਟਲੈਬ ਚੈਂਪੀਅਨਸ਼ਿਪ’ ਸਕੀਮ ਦੇ ਅਧਾਰਿਤ ਦੂਸਰੇ ਪੜਾਅ ’ਚ ਆਈ. ਆਈ. ਟੀ. ਬੰਬੇ ’ਚ ਹੋਣ ਵਾਲੇ ਅੰਤਿਮ ਪੜਾਅ ’ਚ ਭਾਗ ਲੈਣਗੇ।
                  ਇਸ ਤੋਂ ਪਹਿਲਾਂ ਆਪਣੇ ਉਦਘਾਟਨੀ ਭਾਸ਼ਣ ’ਚ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬੱਚਿਆਂ ਨੂੰ ਰੋਜ਼ਾਨਾ ਜ਼ਿੰਦਗੀ ’ਚ ਵਰਤੇ ਜਾਣ ਵਾਲੇ ਖਾਧ ਪਦਾਰਥਾਂ ਅਤੇ ਉਨ੍ਹਾਂ ਦੀ ਕੁਦਰਤੀ ਦਵਾਈਆਂ ਵਜੋਂ ਵਰਤੋਂ ਬਾਰੇ ਜਾਣੂ ਕਰਵਾਇਆ।ਆਪਣੇ ਭਾਸ਼ਣ ’ਚ ਉਨ੍ਹਾਂ ਨੇ ਬੱਚਿਆਂ ਨੂੰ ਸਾਡੇ ਸਮਾਜ ਦਾ ਪੂਰੀ ਤਰ੍ਹਾਂ ਨਾਲ ਅੰਗਰੇਜ਼ੀ ਦਵਾਈਆਂ ’ਤੇ ਨਿਰਭਰ ਹੋਣ ਦੇ ਹਾਨੀਕਾਰਕ ਸਿੱਟੇ ਤੇ ਉਸ ਤੋਂ ਉਪਜਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਬਾਰੇ ਦੱਸਿਆ।ਉਨ੍ਹਾਂ ਦੱਸਿਆ ਕਿ ਕਿਵੇਂ ਖੇਤੀਬਾੜੀ ਖੇਤਰ ’ਚ ਲੋੜ ਤੋਂ ਵੱਧ ਵਰਤੇ ਜਾਣ ਵਾਲੇ ਕੀਟਨਾਸ਼ਕ ਅਤੇ ਦੁਧਾਰੂ ਪਸ਼ੂਆਂ ਨੂੰ ਦਿੱਤਾ ਜਾਣ ਵਾਲਾ ਹਰਾ-ਚਾਰਾ ਅਤੇ ਟੀਕੇ ਸਾਡੀ ਭੋਜਨ ਪ੍ਰਣਾਲੀ ਰਾਹੀਂ ਇਨਸਾਨ ਦੇ ਸਰੀਰ ’ਚ ਜਾ ਕੇ ਹਾਨੀਕਾਰਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ।
                  ਇਸ ਵਰਕਸ਼ਾਪ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਮੁਖੀ ਪ੍ਰੋ. ਕਿਰਨਦੀਪ ਕੌਰ ਹੁੰਦਲ ਨੇ ਬੱਚਿਆਂ ਦਾ ਹੌਂਸਲਾ ਵਧਾਉਂਦਿਆਂ ਉਨ੍ਹਾਂ ਨੂੰ ਇਸ ਖੇਤਰ ’ਚ ਕੰਮ ਕਰਨ ਲਈ ਪ੍ਰੇਰਿਤ ਕੀਤਾ।ਵਰਕਸ਼ਾਪ ਦੇ ਸੰਗਠਨ ਸਕੱਤਰ ਡਾ. ਰਾਜਬੀਰ ਸਿੰਘ ਨੇ ਕਾਲਜ ਦੇ ਸਹਿਯੋਗ, ਅਧਿਆਪਕਾਂ, ਵੈਟਲੈਬ ਚੈਂਪੀਅਨਸ਼ਿਪ ਆਈ.ਆਈ.ਟੀ ਬੰਬੇ ਅਤੇ ਵਿਦਿਆਰਥੀਆਂ ਦਾ ਵਰਕਸ਼ਾਪ ਨੂੰ ਸਫ਼ਲਤਾ ਪੂਰਵਕ ਆਯੋਜਨ ਲਈ ਧੰਨਵਾਦ ਕੀਤਾ।ਇਸ ਸਮੇਂ ਡਾ. ਮਧੂ, ਡਾ. ਪ੍ਰਭਜੀਤ ਕੌਰ, ਡਾ. ਹਰਪ੍ਰੀਤ ਕੌਰ ਅਤੇ ਡਾ. ਸ਼ੁਸ਼ਾਂਤ ਸ਼ਰਮਾ ਮੌਜੂਦ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …