ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਵਲੋਂ ਭਾਰਤ ਪਾਕਿ ਸੁਖਾਵੇਂ ਸਬੰਧਾਂ ਅਤੇ ਪੰਜਾਬ ਦੇ ਭਲੇ ਵਾਲੀ
ਖੇਤੀ ਬਾਰੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਫਾਊੇਂਡੇਸ਼ਨ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਦੱਸਿਆ ਕਿ 14 ਮਾਰਚ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਦੇ ਸ਼ਹੀਦ ਊਧਮ ਸਿੰਘ ਹਾਲ ਨੇੜੇ ਪੁਤਲੀਘਰ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦੌਰਾਨ ਦੇਸ਼ ਭਰ ਤੋਂ ਮਾਹਿਰ ਤੇ ਵਿਦਵਾਨ ਦੋ ਵਿਸ਼ਿਆਂ ‘ਤੇ ਚਰਚਾ ਕਰਨਗੇ।ਪਹਿਲਾ ਵਿਸ਼ਾ ਕਿਰਸਾਨੀ ਨੂੰ ਆਰਥਿਕ ਪੱਖੋਂ ਤਬਾਹ ਕਰ ਰਹੀਆਂ ਨਵੀਆਂ ਚੁਣੌਤੀਆਂ ਤੇ ਕੁਦਰਤੀ ਆਫਤਾਂ ਅਤੇ ਦੂਜਾ ਵਿਸ਼ਾ ਗੁਆਂਢੀ ਮੁਲਕ ਪਾਕਿਸਤਾਨ ਨਾਲ ਸੁਖਾਵੇਂ ਸਬੰਧ ਕਿਵੇਂ ਬਨਣ ਤੇ ਇਹ ਜਰੂਰੀ ਕਿਉਂ ਹਨ, ਬਾਰੇ ਹੋਵੇਗਾ।
ਬਰਾੜ ਨੇ ਦੱਸਿਆ ਕਿ ਪ੍ਰੋਫੈਸਰ ਅਭੈ ਸਿੰਘ, ਬਲਵੰਤ ਸਿੰਘ ਰਾਮੂੰਵਾਲੀਆਂ, ਪ੍ਰੋ: ਬਾਵਾ ਸਿੰਘ ਚੀਮਾ, ਪ੍ਰੋ: ਸਰਬਜੀਤ ਸਿੰਘ ਛੀਨਾ, ਸੰਪੂਰਨ ਸਿੰਘ ਐਡਵੋਕੇਟ ਸੁਨਾਮ, ਪ੍ਰੋ: ਗੁਰਪਾਲ ਸਿੰਘ ਸੰਧੂ, ਪ੍ਰਗਟ ਸਿੰਘ ਸਤੋਜ, ਦੇਸ ਰਾਜ ਛਾਜਲੀ, ਪ੍ਰੋ: ਸੁਰਿੰਦਰ ਮੰਡ, ਪ੍ਰਿੰ: ਇੰਦਰਜੀਤ ਸਿੰਘ ਗੋਗੋਆਣੀ, ਇੰਜਿੰਨੀਅਰ ਸਰਬਜੀਤ ਸਿੰਘ ਸੋਹਲ, ਰਾਜਬੀਰ ਸਿੰਘ, ਪ੍ਰੋ: ਆਸਾ ਸਿੰਘ ਘੁੰਮਣ, ਭਾਈ ਮੋਹਕਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ ਆਪੋ ਆਪਣੇ ਵਿਚਾਰ ਪ੍ਰਗਟ ਕਰਨਗੇ, ਜਦਕਿ ਗਾਇਕ ਦੇਵਿੰਦਰ ਦਿਆਲਪੁਰੀ, ਰਛਪਾਲ ਰਸੀਲਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media