Thursday, April 23, 2026

ਸੀ.ਐਚ.ਸੀ ਬਧਾਣੀ ਵਿਖੇ ਗਰਭਵਤੀ ਮਾਵਾਂ ਲਈ ਮੁਫਤ ਸਕੈਨ ਸਹੂਲਤ ਸ਼ੁਰੂ

ਪਠਾਨਕੋਟ, 10 ਮਾਰਚ (ਪੰਜਾਬ ਪੋਸਟ ਬਿਊਰੋ) – ਡਾ. ਸੁਨੀਤਾ ਸ਼ਰਮਾ ਐਸ.ਐਮ.ਓ ਬਧਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐਚ.ਸੀ ਬੁੰਗਲ ਬਧਾਣੀ ਵਿਖੇ PPNJ1003202002ਜੇ.ਐਸ.ਐਸ.ਕੇ ਅਤੇ ਪੀ.ਐਮ.ਐਸ.ਐਮ.ਏ ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਗਈ। ਡਾ. ਸੁਨੀਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੀ ਸੁਰੱਖਿਆ ਅਭਿਆਨ ਜ਼ੋ ਕਿ ਹਰ ਮਹੀਨੇ 9 ਤਰੀਕ ਨੂੰ ਮਨਾਇਆ ਜਾਂਦਾ ਹੈ ਦੇ ਅਧੀਨ ਇਸਤਰੀਆਂ ਰੋਗਾਂ ਦੇ ਮਾਹਿਰ ਡਾ. ਮਹਿਕ ਵਲੋਂ ਤਕਰੀਬਨ 64 ਗਰਭਵਤੀ ਮਾਵਾਂ ਦਾ ਏ.ਐਨ.ਸੀ. ਚੈਕਅਪ ਕੀਤਾ ਗਿਆ।ਜਿਨਾਂ ਵਿਚੋਂ 18 ਗਰਭਵਤੀ ਮਾਵਾਂ ਨੂੰ ਮਨਸੋਤਰਾ ਸੈਕਨ ਸੈਂਟਰ ਪਠਾਨਕੋਟ ਵਿਖੇ ਬਧਾਣੀ ਐਂਬੂਲੈਂਸ ਦੁਆਰਾ ਸੈਕਨ ਕਰਵਾਉਣ ਲਈ ਭੇਜਿਆ ਗਿਆ।ਉਨ੍ਹਾ ਦੱਸਿਆ ਕਿ ਜੇ.ਐਸ.ਐਸ.ਕੇ ਪ੍ਰੋਗਰਾਮ ਅਧੀਨ ਗਰਭਵਤੀ ਅੋਰਤਾਂ ਦੇ ਖੂਨ, ਪਿਸ਼ਾਬ ਦੇ ਸਾਰੇ ਟੈਸਟ, ਟੀਕਾਕਰਣ, ਅਲਟਰਾਊਂਡ, ਹਸਪਤਾਲ ਵਿੱਚ ਜਣੇਪਾ, ਨਾਰਮਲ ਜਣੇਪੇ ਦੌਰਾਨ ਤਿੰਨ ਦਿਨ ਦਾ ਖਾਣਾ ਅਤੇ ਵੱਡਾ ਆਪਰੇਸ਼ਨ ਹੋਣ ‘ਤੇ ਸੱਤ ਦਿਨਾਂ ਤੱਕ ਖਾਣਾ ਆਦਿ ਸੁਵਿਧਾਵਾਂ ਬਿਲਕੁਲ ਮੁਫਤ ਦਿੱਤੀਆ ਜਾ ਰਹੀਆਂ ਹਨ।
              ਇਸ ਮੌਕੇ ਡਾ. ਅਮਨਦੀਪ, ਡਾ. ਅਨੂਪਮਾ, ਰਿੰਪੀ ਬੀ.ਈ.ਈ, ਸੋਮ ਨਾਥ, ਮਮਤਾ ਸਟਾਫ ਨਰਸ, ਅਮਨਦੀਪ ਏ.ਐਨ.ਐਮ, ਆਸ਼ਾ ਵਰਕਰਾਂ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …