ਡਾ. ਦਲੀਪ ਕੌਰ ਟਿਵਾਣਾ ਯਾਦਗਾਰੀ ਨਾਰੀ ਦਿਵਸ ਕਵੀ ਦਰਬਾਰ ਵੀ ਕਰਵਾਇਆ
ਧੂਰੀ, 10 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਕਾਰਜਕਾਰਨੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ
ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਉਹਨਾਂ ਨਾਲ਼ ਪ੍ਰਧਾਨਗੀ ਮੰਡਲ ਵਿੱਚ ਪ੍ਰੋ: ਸੰਧੂ ਵਰਿਆਣਵੀ, ਭੁਪਿੰਦਰ ਜਗਰਾਓਂ, ਡਾ. ਬਲਦੇਵ ਸਿੰਘ ਬੱਦਨ, ਇਕਬਾਲ ਘਾਰੂ ਅਤੇ ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਹੋਏ।ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਡਾ. ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਦੀ ਸਾਹਿਤਕ ਦੇਣ ਅਤੇ ਜੱਥੇਬੰਦਕ ਕਾਰਜਾਂ ਦਾ ਉਲੇਖ ਕਰਦਿਆਂ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਿਆਂ ਕੀਤਾ। ਇਹ ਦੋਵੇਂ ਵੱਡੇ ਸਾਹਿੱਤਕਾਰ ਮੌਤ ਤੱਕ ਸਭਾ ਦੇ ਸਰਪ੍ਰਸਤ ਰਹੇ।ਪਹਿਲੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਵਿਛੜੇ ਸਾਹਿੱਤਕਾਰਾਂ ਨੂੰ ਸਭਾ ਵੱਲੋਂ ਸ਼ਰਧਾ ਸੁਮਨ ਭੇਂਟ ਕੀਤੇ ਗਏ।ਸਭਾ ਦੀ ਇਹ ਮੀਟਿੰਗ ਜਸਵੰਤ ਕੰਵਲ ਦੀ ਯਾਦ ਨੂੰ ਸਮਰਪਿਤ ਕੀਤੀ ਗਈ।
ਜਨਰਲ ਸਕੱਤਰ ਹਰਚੰਦਪੁਰੀ ਨੇ ਪਿਛਲੇ ਸਾਰੇ ਮਹੱਤਵਪੂਰਨ ਕਾਰਜਾਂ ਵਿੱਚ ਸਭਾ ਵੱਲੋਂ ਕਰਵਾਈਆਂ ਗਈਆਂ 6 ਪੰਜਾਬੀ ਭਾਸ਼ਾ ਬਚਾਉ ਕਾਨਫਰੰਸਾਂ ਦੀ ਅਤੇ ਸਰਕਾਰ ਨਾਲ਼ ਹੋਈ ਗੱਲਬਾਤ ਦੀ ਰਿਪੋਰਟ ਅਤੇ ਵਿਧਾਨ ਸਭਾ ਕਾਰਵਾਈ ਦੀ ਰਿਪੋਰਟ ਵੀ ਪੇਸ਼ ਕੀਤੀ।ਉਹਨਾਂ ਸਭਾ ਦੀ ਆਗੂ ਟੀਮ ਦੇ ਮਹੱਤਵਪੂਰਨ ਯੋਗਦਾਨ ਬਾਰੇ ਵੀ ਦੱਸਿਆ।ਮੀਟਿੰਗ ਦੇ ਹੋਰ ਏਜੰਡਿਆਂ ਜਿੰਨ੍ਹਾਂ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੀ ਚੋਣ ਨੀਤੀ ਅਤੇ ਸ਼ਮੂਲੀਅਤ, ਦਿੱਲੀ ਅਤੇ ਹਰਿਆਣੇ ਦੀਆਂ ਰਹਿੰਦੀਆਂ ਕਾਨਫਰੰਸਾਂ ਬਾਰੇ, ਸਭਾ ਦੀ ਅਗਲੀ ਚੋਣ ਲਈ ਸੋਧੀਆਂ ਮੈਂਬਰਸ਼ਿੱਪ ਸੂਚੀਆਂ ਅਤੇ ਮੈਂਬਰਸ਼ਿਪ ਫੀਸ ਬਾਰੇ, ਸਭਾਵਾਂ ਨੂੰ ਆਪਣੀਆਂ ਵਿਸਥਾਰਿਤ ਕਾਰਜ ਰਿਪੋਰਟਾਂ ਭੇਜਣ ਬਾਰੇ, ਜੱਥੇਬੰਦਕ ਵਿਸਥਾਰ ਬਾਰੇ ਅਤੇ ਨਾਗਰਿਕਤਾ ਸੋਧ ਕਾਨੂੰਨ, ਐਨ.ਸੀ.ਆਰ ਅਤੇ ਐਨ.ਪੀ.ਆਰ. ਬਾਰੇ ਵੀ ਜਾਣੂ ਕਰਵਾਇਆ ਅਤੇ ਮੈਂਬਰਾਂ ਤੋਂ ਬਹਿਸ ਦੀ ਮੰਗ ਕੀਤੀ।
ਇਸ ਉਪਰੰਤ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਪੰਜਾਬੀ ਮਾਂ ਬੋਲੀ ਦੀ ਸਥਿਤੀ, ਸਭਾ ਵੱਲੋਂ ਕੀਤੇ ਸੰਘਰਸ਼, ਪੰਜਾਬੀ ਭਾਸ਼ਾ ਬਾਰੇ ਵਿਧਾਨ ਸਭਾ ਵਿੱਚ ਪਾਸ ਕੀਤੇ ਮਤੇ ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਫਿਰਕਾਪ੍ਰਸਤੀ ਬਾਰੇ ਖੁੱਲ੍ਹ ਕੇ ਵਿਚਾਰ ਲੇਖਕਾਂ ਸਾਹਮਣੇ ਰੱਖੇ।ਉਪਰੋਕਤ ਵਿਸ਼ਿਆਂ ਬਾਰੇ ਹੋਈ ਵਿਚਾਰ ਚਰਚਾ ਵਿੱਚ ਪ੍ਰੋ: ਸੰਧੂ ਵਰਿਆਣਵੀ, ਭੁਪਿੰਦਰ ਜਗਰਾਓਂ, ਡਾ. ਬਲਦੇਵ ਸਿੰਘ ਬੱਦਨ, ਹਰੀ ਸਿੰਘ ਢੁਡੀਕੇ, ਡਾ. ਹਰਜੀਤ ਸਿੰਘ ਸੱਧਰ, ਇਕਬਾਲ ਘਾਰੂ, ਇੰਜ: ਕਰਮਜੀਤ ਸਿੰਘ ਔਜਲਾ, ਅਸ਼ੋਕ ਚੁਟਾਨੀ ਮੋਗਾ, ਕਰਨੈਲ ਸਿੰਘ ਅਸਪਾਲ ਸਿਰਸਾ, ਡਾ. ਰਾਕੇਸ਼ ਸ਼ਰਮਾ ਮਾਲੇਰਕੋਟਲਾ, ਉੱਘੇ ਪੱਤਰਕਾਰ ਹਰਬੀਰ ਸਿੰਘ ਭੰਵਰ, ਨਾਟਕਕਾਰ ਬਲਵੀਰ ਬੱਲੀ ਰਾਏਕੋਟ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਨੇ ਭਾਗ ਲਿਆ।ਅਕੈਡਮੀ ਚੋਣਾਂ ਬਾਬਤ 22-03-2020 ਨੂੰ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਸਭਾ ਦੀ ਚੁਣੀ ਕਮੇਟੀ ਵੱਲੋਂ ਫੈਸਲਾ ਕੀਤਾ ਜਾਵੇਗਾ।
ਦਿੱਲੀ ਅਤੇ ਹਰਿਆਣਾ ਦੇ ਲੇਖਕਾਂ ਦੀ ਰਾਇ ਅਨੁਸਾਰ ਭਾਸ਼ਾ ਕਾਨਫਰੰਸਾਂ ਕਰਨ ਅਤੇ ਪੰਜਾਬੀ ਭਾਸ਼ਾ ਲਈ ਸ਼ਕਤੀਸ਼ਾਲੀ ਪੰਜਾਬੀ ਭਾਸ਼ਾ ਟ੍ਰਿਬਿਊਨਲ ਬਣਾਉਣ ਤੱਕ ਸੰਘਰਸ਼ ਕਰਨ ਦਾ ਫੈਸਲਾ ਵੀ ਕੀਤਾ।ਨਵਾਂ ਨਾਗਰਿਕਤਾ ਸੋਧ ਕਾਨੂੰਨ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਦੇ ਉਲਟ ਹੋਣ ਕਾਰਨ ਸਰਕਾਰ ਤੋਂ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।ਐਨ.ਪੀ.ਆਰ ਅਤੇ ਐਨ.ਸੀ.ਆਰ ਦੀਆਂ ਲੋਕ ਵਿਰੋਧੀ ਧਾਰਾਵਾਂ ਨੂੰ ਬਦਲਣ ਦੀ ਵੀ ਮੰਗ ਕੀਤੀ। ਸੋਧੀਆਂ ਮੈਂਬਰਸ਼ਿਪ ਸੂਚੀਆਂ, ਸਭਾਵਾਂ ਦੀਆਂ ਤਿੰਨ ਸਾਲ ਦੇ ਕੰਮਾਂ ਦੀਆਂ ਸੰਖੇਪ ਰਿਪੋਰਟਾਂ ਅਤੇ ਮੈਂਬਰਸ਼ਿਪ ਫੀਸ ਕੇਂਦਰੀ ਸਭਾ ਦੇ ਦਫਤਰ ਧੂਰੀ ਵਿਖੇ ਹਰਚੰਦਪੁਰੀ ਨੂੰ ਭੇਜਣ ਲਈ ਕਿਹਾ।ਸਾਰੀਆਂ ਸਾਹਿਤਕ/ਲੇਖਕ ਸਭਾਵਾਂ ਨੂੰ ਇਸ ਮੀਟਿੰਗ ਦੇ ਫੈਸਲਿਆਂ ਬਾਰੇ ਚਿੱਠੀ ਭੇਜਣ ਦਾ ਫੈਸਲਾ ਕੀਤਾ ਗਿਆ।
ਡਾ. ਦਲੀਪ ਕੌਰ ਟਿਵਾਣਾ ਨੂੰ ਸਮਰਪਿਤ ਨਾਰੀ ਦਿਵਸ ਕਵੀ ਦਰਬਾਰ ਵੀ ਕੀਤਾ ਗਿਆ, ਜਿਸ ਵਿੱਚ ਕੈਪਟਨ ਚਮਕੌਰ ਸਿੰਘ ਚਹਿਲ ਪਟਿਆਲਾ, ਕੰਵਲਜੀਤ ਕੰਵਰ ਨਵਾਂ ਸ਼ਹਿਰ, ਮਨੋਜ ਫਗਵਾੜ, ਬਲਵੀਰ ਜਲਾਲਾਵਾਦੀ ਪਟਿਆਲ਼ਾ, ਅਮਰੀਕ ਸਿੰਘ ਤਲਵੰਡੀ ਦਾਖਾ, ਸੁਰਜੀਤ ਕੌਂਕੇ ਮੋਗਾ, ਕੇ. ਸਾਧੂ ਸਿੰਘ ਮੁੱਲਾਂਪੁਰ, ਸੋਹਣ ਸਿੰਘ ਸੂਨੀ ਸ਼ੈਲਾ ਖੁਰਦ, ਨਾਹਰ ਸਿੰਘ ਮੁਬਾਰਿਕਪੁਰੀ, ਕਰਨੈਲ ਸਿੰਘ ਅਸਪਾਲ, ਡਾ. ਗੁਰਚਰਨ ਕੌਰ ਕੌਚਰ, ਭੁਪਿੰਦਰ ਜਗਰਾਓਂ, ਪ੍ਰੋ: ਸੁਰਿੰਦਰ ਕੌਰ ਲੁਧਿਆਣਾ, ਮੋਹੀ ਅਮਰਜੀਤ ਦੌਧਰ, ਜੀਤ ਸਿੰਘ ਨੰਬਰਦਾਰ, ਰਾਮ ਆਸਰਾ ਅਲੀਗੜ੍ਹ, ਜਗਦੇਵ ਸਿੰਘ ਕਲਸੀ, ਪਰਮਜੀਤ ਚੂਹੜਚੱਕ ਅਤੇ ਮਾਸਟਰ ਬਿੱਕਰ ਸਿੰਘ ਸਿੱਧੂ ਮਹਿਲ ਕਲਾਂ ਨੇ ਭਾਗ ਲਿਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media