ਲੌਂਗੋਵਾਲ, 18 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਇਲਾਕੇ ਦੇ ਮੋਟਰਸਾਈਕਲ ਰੇਹੜੀ ਚਾਲਕਾਂ ਦੀ ਇਕੱਤਰਤਾ ਦੇਸ਼ ਭਗਤ ਯਾਦਗਾਰ ਵਿਖੇ ਕਰਮਜੀਤ
ਸਿੰਘ ਮੇਜਰ ਸਿੰਘ ਬੱਲਮ ਸਿੰਘ ਸੁਖਦੇਵ ਸਿੰਘ ਬਿੱਟੂ ਬਿੰਦਰ ਸਿੰਘ ਪ੍ਰੇਮ ਦੀ ਅਗਵਾਈ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਮਾਸਟਰ ਬਲਵੀਰ ਚੰਦ ਲੌਂਗੋਵਾਲ ਅਤੇ ਜੁਝਾਰ ਲੌਂਗੋਵਾਲ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਸ਼ਹੀਦ ਭਗਤ ਸਿੰਘ ਮੋਟਰਸਾਈਕਲ ਰੇਹੜੀ ਚਾਲਕ ਯੂਨੀਅਨ ਦੇ ਗਠਨ ਕਰਨ ਦਾ ਫੈਸਲਾ ਕੀਤਾ ਗਿਆ।ਆਗੂਆਂ ਨੇ ਮੌਜੂਦਾ ਹਾਲਤਾਂ ਵਿੱਚ ਰੇਹੜੀ ਚਾਲਕਾਂ ਦੀਆਂ ਸਮੱਸਿਆਵਾਂ ਤੇ ਭਰਪੂਰ ਚਰਚਾ ਕਰਦਿਆਂ ਯੂਨੀਅਨ ਦੀ ਲੋੜ ਬਾਰੇ ਚਾਨਣਾ ਪਾਇਆ ਅਤੇ ਵੱਡੀਆਂ ਕੰਪਨੀਆਂ ਵਲੋ ਆਨਲਾਈਨ ਵਪਾਰ ਰਾਹੀਂ ਵਸਤੂਆਂ ਨੂੰ ਸਿੱਧਾ ਘਰਾਂ ਵਿੱਚ ਪਹੁੰਚਾਉਣ ਨਾਲ ਰੇਹੜੀ ਚਾਲਕਾ ਦੀ ਰੋਜ਼ੀ ਰੋਟੀ ਦੇ ਹੋ ਰਹੇ ਨੁਕਸਾਨ ‘ਤੇ ਚਰਚਾ ਕੀਤੀ ਗਈ।ਯੂਨੀਅਨ ਦੀ ਚੋਣ 29 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੋਕੇ ਸਤਪਾਲ ਬੰਸੀ, ਭੋਲਾ ਸਿੰਘ ਗਗਨਦੀਪ ਸਿੰਘ, ਨੇਕ ਸਿੰਘ, ਰੂਪ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ, ਦੇਸਾ ਸਿੰਘ, ਬਹਾਲ ਸਿੰਘ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media