Friday, September 25, 2026

ਨੰਬਰਦਾਰਾਂ, ਪੰਚਾਂ-ਸਰਪੰਚਾਂ ਅਤੇ ਪਿੰਡ ਦੇ ਮੋਹਤਬਰਾਂ ਵਲੋਂ ਮਨੋਜ ਕੁਮਾਰ ਦਾ ਸਨਮਾਨ

ਧੂਰੀ, 20 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਦੀ ਧੂਰੀ ਟਰੱਕ ਅਪਰੇਟਰ ਯੂਨੀਅਨ ਧੂਰੀ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਮਾਰਕਿਟ ਕਮੇਟੀ ਧੂਰੀ ਦੇ ਨਵ-ਨਿਯੁਕਤ ਮੈਂਬਰ ਮਨੋਜ ਕੁਮਾਰ ਦਾ ਅੱਜ ਨੰਬਰਦਾਰਾਂ, ਪੰਚਾਂ-ਸਰਪੰਚਾਂ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਸਨਮਾਨ ਕੀਤਾ ਗਿਆ।ਪਿੰਡ ਰਾਜਿੰਦਰਾਪੁਰੀ (ਰੰਚਨਾਂ) ਦੇ ਨੰਬਰਦਾਰ ਨਾਰਾਇਣ ਦੱਤ ਨੇ ਕਿਹਾ ਕਿ ਰਾਜਿੰਦਰਾਪੁਰੀ ਦੇ ਰਹਿਣ ਵਾਲੇ ਮਨੋਜ ਕੁਮਾਰ ਜਿੱਥੇ ਇੱਕ ਮਿਹਨਤੀ ਪਾਰਟੀ ਵਰਕਰ ਹਨ, ਉੱਥੇ ਹੀ ਇੱਕ ਵਧੀਆ ਸਮਾਜਸੇਵੀ ਪਰਿਵਾਰ ਦੇ ਜੰਮਪਲ ਵੀ ਹਨ।ਉਹਨਾਂ ਮਨੋਜ ਕੁਮਾਰ ਨੂੰ ਮਾਰਕਿਟ ਕਮੇਟੀ ਦਾ ਮੈਂਬਰ ਬਣਾਏ ਜਾਣ ‘ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਨੰਬਰਦਾਰ ਮਹਿੰਦਰ ਨਾਥ, ਧਰਮਪਾਲ ਸਾਬਕਾ ਸਰਪੰਚ, ਰਾਜਿੰਦਰ ਕੁਮਾਰ ਪੰਚ, ਅਮਰਜੀਤ ਅਮਨ, ਦਵਿੰਦਰ ਪਾਲ ਸਾਬਕਾ ਪ੍ਰਧਾਨ, ਜੱਗੀ ਪ੍ਰਧਾਨ, ਕਿਰਨਪਾਲ ਅਤੇ ਕਰਮ ਚੰਦ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …