ਜੰਡਿਆਲਾ ਗੁਰੂ, 21 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੀ ਇਕੱਤਰਤਾ ਮਰਹੂਮ ਸਾਹਿਤਕਾਰ
ਪੰਥਕ ਕਵੀ ਤਰਲੋਕ ਸਿੰਘ ਦੀਵਾਨਾ ਅਤੇ ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਦੇ ਗ੍ਰਹਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਵਿਖੇ ਹੋਈ ਅਤੇ ਕਰੋਨਾ ਵਾਇਰਸ ਦੀ ਫੈਲੀ ਬਿਮਾਰੀ ‘ਤੇ ਵਿਚਾਰ ਚਰਚਾ ਕੀਤੀ।ਸਭਾ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਸਕੂਲ, ਕਾਲਜ, ਯੂਨੀਵਰਸਿਟੀਆਂ ਕੁੱਝ ਸਮੇਂ ਲਈ ਬੰਦ ਕੀਤੀਆਂ ਹਨ।ਪਰ ਵਿਦਿਆਰਥੀ ਨੌਜਵਾਨ ਸਿਰਫ ਟੀ.ਵੀ ਦੁਆਲੇ ਹੀ ਨਾ ਰਹਿਣ ਸਗੋਂ ਕਿਤਾਬਾਂ ਨਾਲ ਜੁੜਨ ਅਤੇ ਕਿਤਾਬੀ ਗਿਆਨ ਇਕੱਠਾ ਕਰਨ।ਉਨ੍ਹਾਂ ਕਿਹਾ ਕਿ ਕਿਤਾਬਾਂ ਹੀ ਇਸ ਸਮੇ ਵਧੀਆ ਦੋਸਤ ਬਣ ਸਕਦੀਆਂ ਨੇ ਕਿੳਂੁਕਿ ਕਰੋਨਾ ਦੇ ਇਸ ਹਊਏ ਨੇ ਬਹੁਤ ਹੀ ਵੱਡੇ ਪੱਧਰ’ਤੇ ਲੋਕਾਂ ਦਾ ਧਿਆਨ ਮਾਨਸਿਕ ਸੰਤੁਲਨ ਵੀ ਖਰਾਬ ਕਰ ਦਿੱਤਾ ਹੈ ਅਤੇ ਸਰੀਰ ਦੇ ਨਾਲ-ਨਾਲ ਸਾਨੂੰ ਮਾਨਸਿਕ ਸਿਹਤ ਵੱਲ ਵੀ ਪੂਰਾ ਦਿਆਨ ਦੇਣਾ ਪਵੇਗਾ।ਮੈਡੀਕਲ ਸਾਇੰਸ ਵੀ ਕਹਿੰਦੀ ਹੈ ਕਿ ਮਾਨਸਿਕ ਦੁੱਖ ਹੀ ਸਰਰਿਕ ਦੁੱਖਾਂ ਦਾ ਕਾਰਨ ਬਣਦੇ ਹਨ।
ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਸਕੇ ਨੇ ਵੀ ਵੱਧ ਤੋਂ ਵੱਧ ਘਰ ਵਿੱਚ ਸਮਾਂ ਬਿਤਾਉਣ ਦੀ ਗੱਲ ਕੀਤੀ ਅਤੇ ਇਹ ਗੱਲ ਨੂੰ ਜ਼ੋਰ ਪਾਇਆ ਕਿ ਇਸ ਸਮੇਂ ਵਿਚ ਅਸੀ ਘਰ ਪਰਿਵਾਰ ਵਿਚ ਬੈਠ ਕੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿ ਸਕਦੇ ਹਾਂ ਤੇ ਸਰੀਰਕ ਬਿਮਾਰੀਆਂ ਤੋਂ ਬਚ ਸਕਦੇ ਹਾਂ।ਉਨਾਂ ਨੇ ਕਿਹਾ ਕਿ ਲੋਕ ਮੋਬਾਇਲਾਂ ਦਾ ਵੀ ਘੱਟ ਇਸਤੇਮਾਲ ਕਰਨ ਤੇ ਬਾਥਰੂਮ ਵਗੈਰਾ ਜਾ ਕੇ ਮੋਬਾਇਲ ਵਰਤਨ ਦੀ ਆਦਤ ਤੋਂ ਬਚਣ।ਉਨ੍ਹਾ ਨੇ ਇਹ ਵੀ ਕਿਹਾ ਕਿ ਘਰਾਂ ’ਚ ਬੈਠਣ ਅਤੇ ਮਾਸਕ ਦੀ ਵਰਤੋਂ ਕਰਨ ਤੇ ਬਜਾਰਾਂ ਵਿਚ ਭੀੜ ਨਾ ਪਾਉਣ।ਬਾਬਾ ਸੁੱਖਾ ਸਿੰਘ ਮੁੱਖ ਸੇਵਾਦਾਰ ਗੁ. ਜੋਤੀਸਰ ਸਾਹਿਬ ਜੰਡਿਆਲਾ ਗੁਰੁ ਨੇ ਲੋਕਾਂ ਨੂੰ ਘਰਾਂ ਵਿਚ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਲਈ ਕਿਹਾ।
ਇਸ ਮੋਕੇ ਸੰਯੁਕਤ ਸਕੱਤਰ ਜਗਜੀਤ ਸਿੰਘ, ਖਜਾਨਚੀ ਵਿਸ਼ਾਲ ਸ਼ਰਮਾ, ਮੈਡਮ ਦਵਿੰਦਰ ਬੇਦੀ, ਵਨੀਤ ਕੌਰ, ਰਾਜਬੀਰ ਸਿੰਘ, ਹਰਪ੍ਰੀਤ ਕੌਰ, ਨਵਨੀਤ ਸਿੰਘ ਆਦਿ ਹਾਜਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media