Saturday, August 1, 2026

ਚੀਫ਼ ਖਾਲਸਾ ਦੀਵਾਨ ਵੱਲੋਂ ਕਲੱਰਕ ਗੁਰਮੀਤ ਸਿੰਘ ਦਾ ਵਿਦਾਇਗੀ ਸਮਾਰੋਹ

PPN06101416
ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)-  ਚੀਫ਼ ਖਾਲਸਾ ਦੀਵਾਨ ਦੇ ਡਾਇਰੈਕਟੋਰੇਟ ਆਫਿਸ ਵਿਚ ਕਲਰਕ ਦੀ ਪੋਸਟ ਤੇ ਨਿਯੁਕਤ ਸ:ਗੁਰਮੀਤ ਸਿੰਘ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਨਾ ਵੱਲੋਂ ਸ: ਗੁਰਮੀਤ  ਸਿੰਘ ਨੂੰ ਉਸ ਦੇ  ਸਬਾਰਡੀਨੇਟ ਕੋਰਟ ਆਫ ਪੰਜਾਬ ਵਿਚ ਸਰਕਾਰੀ ਕੱਲਰਕ ਦੀ ਪੋਸਟ ਤੇ ਨਿਯੁੱਕਤ ਹੋਣ ਲਈ ਵਧਾਈ ਦਿੱਤੀ ਗਈ ਅਤੇ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਡਾਇਰੈਕਟਰ ਐਜ਼ੂਕੇਸ਼ਨ ਡਾ: ਧਰਮਵੀਰ ਸਿੰਘ ਨੇ ਅਲਵਿਦਾ ਸ਼ਬਦਾਂ ਵਿਚ ਸ: ਗੁਰਮੀਤ ਸਿੰਘ ਦੀ ਆਪਣੇ ਕਾਰਜ ਕਾਲ ਦੋਰਾਨ ਨਿਭਾਈਆਂ ਸੇਵਾਵਾਂ ਲਈ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਚੀਫ਼ ਖਾਲਸਾ ਦੀਵਾਨ ਵਿਚ ਆਪਣੀ ਅਣਥੱਕ ਮਿਹਨਤ ਅਤੇ ਕੰਮ ਪ੍ਰਤਿ ਆਪਣੀ ਸਮਰਪਣ ਦੀ ਭਾਵਨਾ ਕਰਕੇ ਸਦਾ ਯਾਦ ਰੱਖੇ ਜਾਣਗੇ।ਇਸ ਅਲਵਿਦਾ ਸਮਾਰੋਹ ਮੌਕੇ ਮਿਠੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸ: ਗੁਰਮੀਤ ਸਿੰਘ ਨੂੰ ਚੀਫ਼ ਖਾਲਸਾ ਦੀਵਾਨ  ਆਫਿਸ ਸਟਾਫ ਵੱਲੋਂ ਗਿਫਟ ਭੇਂਟ ਕੀਤੇ ਗਏ। ਇਸ ਮੌਕੇ ਅੰਡਰ ਸੈਕਟਰੀ ਸ: ਹਾਕਮ ਸਿੰਘ, ਡਾਇਰੈਕਟਰ ਸਪੋਰਟਸ ਲਖਬੀਰ ਸਿੰਘ ਖਿਆਲਾ, ਪਬਲਿਕ ਰਿਲੇਸ਼ਨਜ ਆਫਿਸਰ ਮਨਜੀਤ ਕੋਰ ,ਸੁਪਰੀਟੈਂਡੇਟ ਜਸਵਿੰਦਰ ਕੋਰ, ਮੇਨੇਜਰ ਫਾਇਨੈਸ ਦਿਲਪ੍ਰੀਤ ਕੋਰ, ਪਟਵਾਰੀ ਗੁਰਦਿਆਲ ਸਿੰਘ, ਅਸਿਸਟੈਂਟ ਮੈਨੇਜਰ ਗਗਨਪ੍ਰੀਤ ਕੋਰ, ਅਕਾੳਟੈਂਟ ਗੁਰਿੰਦਰ ਸਿੰਘ, ਹੈਡ ਕਲਰਕ ਤ੍ਰਿਲੋਕ ਸਿੰਘ ਸਮੇਤ ਚੀਫ਼ ਖਾਲਸਾ ਦੀਵਾਨ ਦਾ ਸਾਰਾ ਸਟਾਫ ਵੀ ਹਾਜ਼ਰ ਸੀ ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply