Monday, March 16, 2026

ਆਊਟਰੀਚ ਸੈਂਟਰ ਮਕਬੂਲਪੁਰਾ ਦੇ ਕਮੇਟੀ ਮੈਂਬਰਾਂ ਨਾਲ ਮੁੱਖ ਥਾਣਾ ਅਫਸਰ ਦੀ ਮੀਟਿੰਗ

PPN06101417
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਦੇ ਸਲਾਹਕਾਰ ਕਮੇਟੀ ਮੈਂਬਰਾਂ ਨੇ ਅੱਜ ਮਾਨਯੋਗ ਸ਼੍ਰੀ ਜਤਿੰਦਰ ਸਿੰਘ ਅੋਲਖ (ਆਈ.ਪੀ.ਐਸ) ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਬਲਜੀਤ ਸਿੰਘ (ਪੀ.ਪੀ.ਐਸ) ਜਿਲਾ੍ਹ ਕਮਿਊਨਿਟੀ ਪੁਲਿਸ ਅਫਸਰ ਦੇ ਹੁਕਮਾਂ ਅਨੁਸਾਰ ਮੀਟਿੰਗ ਕੀਤੀ।ਇਹ ਮੀਟਿੰਗ ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸ: ਕੁਲਦੀਪ ਸਿੰਘ, ਸਬ ਇੰਸ: ਵਿਜੇ ਕੁਮਾਰ ਇੰਚਾਰਜ਼ ਸੁਵਿਧਾ ਸੈਂਟਰ ਪੂਰਬੀ ਅਤੇ ਏ.ਐਸ.ਆਈ ਪਰਮਿੰਦਰ ਸਿੰਘ ਸਹਾਇਕ ਇੰਚਾਰਜ਼ ਸੁਵਿਧਾ ਸੈਂਟਰ ਪੂਰਬੀ ਦੀ ਅਗਵਾਈ ਵਿੱਚ ਹੋਈ।ਮੁੱਖ ਅਫਸਰ ਇੰਸ: ਕੁਲਦੀਪ ਸਿੰਘ ਵੱਲੋਂ ਆਏ ਹੋਏ ਮੈਂਬਰਾ ਨੂੰ ਜੀ ਆਇਆ ਕਿਹਾ ਤੇ ਉਹਨਾ ਦਾ ਧੰਨਵਾਦ ਕੀਤਾ
ਮੈਂਬਰਾਂ ਨਾਲ ਮੀਟਿੰਗ ਵਿੱਚ ਸਾਂਝ ਕੇਂਦਰ ਵੱਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਉਹਨਾ ਕੋਲੋ ਸੁਝਾਅ ਲਏ ਗਏ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।ਇਸ ਮੌਕੇ ਤੇ ਮੈਬਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਪੁਲਿਸ ਵੱਲੋ ਕੀਤੇ ਜਾ ਰਹੇ ਡਿਊਟੀ ਪ੍ਰਤੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਲਾਕੇ ਵਿਚ ਪੁਲਿਸ ਸੈਮੀਨਾਰ ਕਰਵਾਏ ਜਾਣ ਤਾਂ ਜੋ ਲੋਕਾਂ ਦਾ ਤੇ ਪੁਲਿਸ ਦਾ ਆਪਸੀ ਤਾਲ-ਮੇਲ ਵਧੇ ਤੇ ਮਾੜੀਆਂ ਕੁਰੀਤੀਆਂ ਨੂੰ ਜੜ੍ਹ ਤੋਂ ਉੇਖੇੜਿਆ ਜਾ ਸਕੇ।ਇਸ ਮੀਟਿੰਗ ਵਿੱਚ ਨਸ਼ਿਆਂ ਸੰਬੰਧੀ ਵੀ ਲੋਕਾ ਨੂੰ ਜਾਗਰੂਕ ਕਰਨ ਬਾਰੇ ਗੱਲ ਕੀਤੀ ਗਈ ਅਤੇ ਘਰੇਲੂ ਝਗੜਿਆਂ ਨੂੰ ਸਾਂਝ ਕੇਂਦਰਾ ਵਿੱਚ ਹੀ ਨਿਪਟਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਬਾਰੇ ਗੱਲਬਾਤ ਕੀਤੀ ਗਈ।
ਮੁੱਖ ਅਫਸਰ ਥਾਣਾ ਨੇ ਆਏ ਸਾਰੇ ਮੈਂਬਰਾਂ ਨੂੰ ਹੋ ਰਹੇ ਸਾਇਬਰ ਕਰਾਇਮ ਬਾਰੇ ਜਾਣਕਾਰੀ ਦਿੱਤੀ।ਮੁੱਖ ਅਫਸਰ ਥਾਣਾ ਵੱਲੋ ਅਪੀਲ ਕੀਤੀ ਕਿ ਸੁਵਿਧਾ ਸੈਂਟਰਾਂ ਵਿੱਚ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਾਉਣ ਤਾਂ ਜੋ ਲੋਕ 27 ਪੁਆਇੰਟਾਂ ਦੀਆਂ ਸਹੂਲਤਾਂ ਪ੍ਰਾਪਤ ਕਰ ਸਕਣ।ਇਸ ਮੌਕੇ ਇੰਸ: ਕੁਲਦੀਪ ਸਿੰਘ, ਸਬ ਇੰਨ ਵਿਜੇ ਕੁਮਾਰ, ਪਰਮਿੰਦਰ ਸਿੰਘ ਏ.ਐਸ.ਆਈ, ਮੁੱਖ ਸਿਪਾਹੀ ਸੁਖਦੇਵ ਸਿੰਘ, ਲੇਡੀ ਕਾਸਟੇਬਲ ਕਵਲਜੀਤ ਕੌਰ, ਰੀਡਰ ਮੇਜਰ ਸਿੰਘ, ਮੁੱਖ ਮੁਨਸ਼ੀ ਹਰਜੀਤ ਸਿੰਘ, ਮੈਂਬਰ ਕੌਸਲਰ ਭੁਪਿੰਦਰ ਸਿੰਘ ਰਾਈ, ਚਰਨਜੀਤ ਸ਼ਰਮਾ, ਅਜੀਤ ਸਿੰਘ ਭੁੱਲਰ, ਸੰਦੀਪ ਅਨੰਦ, ਸੰਜੇ ਅਗਰਵਾਲ, ਗਗਨਦੀਪ ਸਿੰਘ, ਗੁਰਮੁੱਖ ਸਿੰਘ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ ਬੱਲ, ਬਿੱਕਰ ਸਿੰਘ ਗਿੱਲ, ਬਲਜੀਤ ਸਿੰਘ ਬੱਗੀ, ਮੈਡਮ ਬਲਵਿੰਦਰ ਕੌਰ, ਤਰਸੇਮ ਸਿੰਘ ਠੇਕੇਦਾਰ, ਡਾ:ਅਮਰਜੀਤ ਸਿੰਘ ਜੱਜ, ਕਸ਼ਮੀਰ ਸਿੰਘ ਸ਼ਾਹ, ਗੁਰਦਿਆਲ ਸਿੰਘ ਪ੍ਰਧਾਨ ਆਦਿ ਸਾਰੇ ਮੈਂਬਰ ਹਾਜਰ ਆਏ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply