Sunday, September 20, 2026

ਜਨਤਾ ਕਰਫਿਊ ਮੌਕੇ ਸ਼ਹਿਰ ਭੀਖੀ ਮੁਕੰਮਲ ਬੰਦ, ਬਜ਼ਾਰਾਂ ਚ ਪਸਰਿਆ ਸੰਨਾਟਾ

ਭੀਖੀ, 23 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੁਨੀਆ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਜਨਤਾ ਕਰਫਿਊ ਦੌਰਾਨ ਸ਼ਹਿਰ ਦੇ PPNJ2303202004ਮੁੱਖ ਬਜ਼ਾਰ ਜਿਵੇਂ ਥਾਣਾ ਰੋਡ, ਬਰਨਾਲਾ ਰੋਡ, ਸੁਨਾਮ ਰੋਡ ਅਤੇ ਮਾਨਸਾ ਰੋਡ ਦੀਆਂ ਦੁਕਾਨਾਂ ਤੇ ਸ਼ਹਿਰ ਅੰਦਰਲਾ ਪੈਟਰੌਲ ਪੰਪ ਵੀ ਬੰਦ ਰਿਹਾ।ਇਸ ਤੋਂ ਇਲਾਵਾ ਭੀਖੀ ਦੇ ਪੁਰਾਣਾ ਬਜ਼ਾਰ ਸਥਿਤ ਦੁਕਾਨਾਂ ਅਤੇ ਮੁਹੱਲਿਆਂ ਵਿਚਲੀਆਂ ਦੁਕਾਨਾਂ ਨੂੰ ਜਿੰਦਰੇ ਲੱਗੇ ਮਿਲੇ। ਜਨਤਾ ਕਰਫਿਊ ਮੌਕੇ ਜਿਥੇ ਲੋਕ ਆਪਣੇ ਘਰਾਂ ਅੰਦਰ ਹੀ ਰਹੇ, ਉਥੇ ਇੱਕਾ-ਦੁੱਕਾ ਲੋਕ ਹੀ ਗਲੀਆਂ ਵਿੱਚ ਦੇਖਣ ਨੂੰ ਮਿਲੇ। ਕੋਰੋਨਾ ਵਾਇਰਸ ਦੇ ਡਰੋਂ ਲੋਕਾਂ ਨੇ ਆਪਣੇ ਮੂੰਹ ਉਪਰ ਮਾਸਕ ਚੜ੍ਹਾਏ ਹੋਏ ਸਨ ਅਤੇ ਲੋਕ ਇੱਕ ਦੂਜੇ ਤੋਂ ਦੂਰੀ ਬਣਾਉਂਦੇ ਅਤੇ ਹੱਥਮਿਲਾਉਣ ਦੀ ਥਾਂ ਸਿਰਫ ਨਮਸਤੇ ਕਰਦੇ ਹੀ ਨਜ਼ਰ ਆਏ।ਬਜ਼ਾਰਾਂ ਵਿੱਚ ਵੀ ਪੂਰੀ ਤਰਾਂ ਸੰਨਾਟਾ ਪਸਰਿਆ ਅਤੇ ਪੁਲਿਸ ਮੁਲਾਜ਼ਮ ਬਰਨਾਲਾ ਚੌਂਕ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਦਿਖੇ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …