Saturday, June 27, 2026

ਮਹਾਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਮਾਸਕ ਵੰਡੇ

ਭੀਖੀ/ਮਾਨਸਾ, 24 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੁੰਦਾ ਹੋਇਆ ਪੂਰੀ ਦੁਨੀਆਂ ‘ਚ ਮੁਕੰਮਲ ਤੌਰ ‘ਤੇ ਫੈਲ ਗਿਆ ਹੈ।PPNJ2403202002ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਕਸਬਾ ਭੀਖੀ ਵਾਸੀ ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਵਲੋਂ ਮਾਕਸ ਦੀ ਸੇਵਾ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਥਾਂ ਲੜਣ ਦੀ ਲੋੜ ਹੈ।ਇਸ ਕਰਕੇ ਲੋੜਵੰਦ ਲੋਕਾਂ ਨੂੰ ਮਾਸਕ ਬਣਾ ਕੇ ਵੰਡੇ ਹਨ।ਪੁਲੀਸ ਵਲੋਂ ਵੀ ਮਾਸਕ ਵੰਡਣ ਦੀ ਸੇਵਾ ਨਿਭਾਈ ਗਈ।ਇਸ ਮੌਕੇ ਮਨੀਸ਼ ਜਿੰਦਲ ਪੱਤਰਕਾਰ, ਹਨੀ ਗਰਗ ਗੋਰੂ, ਮੰਗਤ ਰਾਮ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …