Friday, August 7, 2026

ਕਰਫਿਊ ਦੌਰਾਨ ਸਮਾਜ ਸੇਵੀ ਜਖੇਪਲ ਦੀ ਅਗਵਾਈ ‘ਚ ਲੋੜਵੰਦਾਂ ਲਈ ਭੋਜਨ ਦਾ ਪ੍ਰਬੰਧ

ਲਹਿਰਾਗਾਗਾ, 26 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਉਘੇ ਸਮਾਜ ਸੇਵੀ ਤਰਸੇਮ ਜਖੇਪਲ ਠੇਕੇਦਾਰ ਦੀ ਟੀਮ ਵਲੋਂ ਇਲਾਕੇ ਦੀਆਂ ਵੱਖ-ਵੱਖ ਥਾਵਾਂ PPNJ2603202005‘ਤੇ ਜਾ ਕੇ ਪੰਜਾਬ ਪੁਲਿਸ ਅਤੇ ਸਫਾਈ ਕਰਮਚਾਰੀਆਂ ਨੂੰ ਚਾਹ ਅਤੇ ਰੋਟੀ ਦਾ ਦਿੱਤੀ ਜਾ ਰਹੀ ਹੈ।ਇਸ ਕਾਰਜ ‘ਚ ਸਹਿਯੋਗ ਦੇ ਰਹੇ ਉਨਾਂ ਦੇ ਸਾਥੀ ਸਮਾਜ ਸੇਵੀ ਕਾਲਾ ਵਿਰਕ ਠੇਕੇਦਾਰ ਜਖੇਪਲ ਨੇ ਕਿਹਾ ਕਿ ਸਮਾਜ ਸੇਵੀ ਤਰਸੇਮ ਜਖੇਪਲ ਦੀ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਗਰੀਬ ਪਰਿਵਾਰਾਂ ਦੇ ਲੋਕਾਂ ਦੀ ਸੰਭਵ ਸਹਾਇਤਾ ਕੀਤੀ ਜਾਵੇ।ਸਮਾਜ ਸੇਵਾ ਦੇ ਕੰਮਾਂ ਵਿੱਚ ਲੋਕ ਗਾਇਕ ਕਲਾਂ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਵੀ ਆਪਣੀ ਟੀਮ ਨਾਲ ਵਿਸ਼ੇਸ਼ ਸਹਿਯੋਗ ਦਿੱਤਾ।ਤਰਸੇਮ ਜਖੇਪਲ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਇਸ ਦੁੱਖ ਦੀ ਘੜੀ ਵਿੱਚ ਸਾਨੂੰ ਪ੍ਰਸਾਸਨ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਡਾਕਟਰਾਂ ਦੀ ਸਲਾਹ ਮੰਨ ਕੇ ਸਰਕਾਰੀ ਹਦਾਇਤਾਂ ‘ਤੇ ਅਮਲ ਕਰਨਾ ਚਾਹੀਦਾ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …